ਹੇਮਕੁੰਟ ਸਾਹਿਬ ਦੀਆਂ ਤਾਜ਼ਾ ਤਸਵੀਰਾਂ
ਏਬੀਪੀ ਸਾਂਝਾ | 13 May 2017 04:53 PM (IST)

1
ਉਤਰਾਖੰਡ:- ਭਾਰਤ ਦੇ ਉਤਰਾਖੰਡ ਸੂਬੇ ਦੀਆਂ ਖੂਬਸੂਰਤ ਪਹਾੜੀਆਂ 'ਤੇ ਸੁਸ਼ੋਭਿਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਮੰਨੇ ਜਾਣ ਵਾਲੇ ਗੁਰਧਾਮ ਹੇਮਕੁੰਟ ਸਾਹਿਬ ਵਿਖੇ 25 ਮਈ ਨੂੰ ਇਸ ਸਾਲ ਦੀ ਯਾਤਰਾ ਸ਼ੁਰੂ ਹੋ ਰਹੀ ਹੈ।
2
ਹੇਮਕੁੰਟ ਸਰੋਵਰ ਭਾਵੇਂ ਪੂਰਾ ਬਰਫ ਨਾਲ ਢਕਿਆ ਹੋਇਆ ਹੈ ਪਰ ਪਾਣੀ ਦਾ ਕੁਝ ਹਿੱਸਾ ਇਸ਼ਨਾਨ ਲਈ ਮੌਜੂਦ ਹੈ।
3
ਇਸ ਤਸਵੀਰਾਂ 10 ਮਈ ਦੀਆਂ ਹਨ ਜਦੋਂ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਫੌਜ ਦੀ ਟੁਕੜੀ ਨਾਲ ਹੇਮਕੁੰਟ ਸਾਹਿਬ ਪਹੁੰਚੇ।
4
ਹਰ ਸਾਲ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਦੁਨੀਆ ਭਰ ਤੋਂ ਲੱਖਾਂ ਦੇ ਕਰੀਬ ਸੰਗਤ ਪਹੁੰਚਦੀ ਹੈ। ਇਹ ਯਾਤਰਾ ਸਾਲ ਵਿੱਚ ਲਗਭਗ 4 ਮਹੀਨੇ ਤੱਕ ਖੁੱਲੀ ਰਹਿੰਦੀ ਹੈ।
5
ਚਾਰੇ ਪਾਸੇ ਵਿਛੀ ਬਰਫ ਦੀ ਚਾਦਰ ਵਿੱਚੋਂ ਕਰੜੀ ਮੁਸ਼ੱਕਤ ਨਾਲ ਸੰਗਤ ਲਈ ਸੁਖਾਲਾ ਰਾਹ ਬਣਾਇਆ ਜਾ ਰਿਹਾ ਹੈ।
6
ਇਸ ਵਕਤ ਫੌਜੀ ਜਵਾਨਾਂ ਵੱਲੋਂ ਉੱਥੇ ਬਰਫ ਹਟਾ ਕੇ ਰਸਤਾ ਬਣਾਏ ਜਾਣ ਦਾ ਕੰਮ ਲਗਾਤਾਰ ਜਾਰੀ ਹੈ।