ਨਹੀਂ ਥੰਮ ਰਿਹਾ ਅੱਕੀ-ਰਜਨੀਕਾਂਤ ਦੀ `2.0` ਦਾ ਖੁਮਾਰ

ਬਾਲੀਵੁੱਡ ਨੂੰ ਨਵਾਂ ਬੈਂਚਮਾਰਕ ਦੇਣ ਲਈ ਰਜਨੀਕਾਂਤ ਤੇ ਅਕਸ਼ੇ ਕੁਮਾਰ ਦੀ ਫ਼ਿਲਮ `2.0` ਰਿਲੀਜ਼ ਲਈ ਤਿਆਰ ਹੈ। ਫ਼ਿਲਮ ਮੇਕਰਸ ਆਏ ਦਿਨ ਪੋਸਟਰ ਰਿਲੀਜ਼ ਕਰਕੇ ਔਡੀਅੰਸ `ਚ ਇਸ ਦੀ ਚਰਚਾ ਬਣਾਏ ਰੱਖਣਾ ਚਾਹੁੰਦੇ ਹਨ। ਹਾਲ ਹੀ `ਚ ਕੁਝ ਪੋਸਟਰ ਰਿਲੀਜ਼ ਹੋਏ ਤੇ ਅਕਸ਼ੇ ਦੀ ਪਹਿਲੀ ਪੂਰੀ ਝਲਕ ਫੈਨਸ ਸਾਹਮਣੇ ਆਈ।
ਇਹ ਪਹਿਲੀ ਸਾਈ-ਫਾਈ ਫ਼ਿਲਮ ਹੈ ਜਿਸ `ਚ ਰਜਨੀਕਾਂਤ ਨਾਲ ਅਕਸ਼ੇ ਕੁਮਾਰ ਆਪਣਾ ਤੇਲਗੂ ਡੈਬਿਊ ਕਰ ਰਹੇ ਹਨ। ਫ਼ਿਲਮ `ਚ ਅਕਸ਼ੇ ਕੁਮਾਰ ਇੱਕ ਸੁਪਰਹੀਰੋ ਤਾਂ ਬਣੇ ਹਨ ਪਰ ਜਾਨਵਰਾਂ ਦੇ ਜੋ ਇਨਸਾਨਾਂ ਦਾ ਦੁਸ਼ਮਣ ਹੈ।
ਫ਼ਿਲਮ `ਚ ਪਹਿਲੀ ਵਾਰ ਰਜਨੀਕਾਂਤ ਨਾਲ ਅਕਸ਼ੇ ਕੁਮਾਰ ਤੇ ਐਮੀ ਜੈਕਸਨ ਵੀ ਨਜ਼ਰ ਆਵੇਗੀ।
ਇਸ ਫ਼ਿਲਮ ਟੀਜ਼ਰ 13 ਸਤੰਬਰ ਨੂੰ ਰਿਲੀਜ਼ ਹੋਣਾ ਹੈ। ਫ਼ਿਲਮ ਵੀ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਇਸ ਫ਼ਿਲਮ ਲਈ ਕੁੱਲ 3000 ਤੋਂ ਵੀ ਵੱਧ ਤਕਨੀਸ਼ੀਅਨ ਇਕੱਠੇ ਕੰਮ ਕਰ ਰਹੇ ਹਨ।
`2.0` ਰਜਨੀਕਾਂਤ ਦੀ ਫ਼ਿਲਮ ਰੋਬੋਟ ਦਾ ਸੀਕੁਅਲ ਹੈ ਜਿਸ ਦਾ ਬਜਟ 550 ਕਰੋੜ ਰੱਖਿਆ ਗਿਆ ਹੈ। ਇਹ ਭਾਰਤੀ ਸਿਨੇਮਾ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ। ਇਸ ਤੋਂ ਪਹਿਲਾਂ 250 ਕਰੋੜ ਤਾਂ `ਬਾਹੁਬਲੀ` `ਤੇ ਵੀ ਖਰਚ ਕੀਤੇ ਗਏ ਸੀ।