ਹੀਰੋ ਨੇ ਲਾਂਚ ਕੀਤਾ 125CC ਵਾਲਾ ਸਕੂਟਰ, ਤੇਲ ਭਰਾਉਣ ਲਈ ਨਹੀਂ ਸੀਟ ਚੁੱਕਣ ਦੀ ਲੋੜ
ਏਬੀਪੀ ਸਾਂਝਾ | 23 Oct 2018 05:12 PM (IST)
1
ਸਕੂਟਰ ਫਰੰਟ ਸਸਪੈਂਸ਼ਨ ਵਿੱਚ ਟੈਲੀਸਕੋਪਿਕ ਟਾਈਪ ਫਾਰਕ ਤੇ ਸਪਰਿੰਗ ਲੋਡਿਡ ਹਾਈਡ੍ਰੌਲਿਕ ਸ਼ੌਕ ਐਬਜ਼ਾਰਬਰ ਵੀ ਹੈ।
2
ਇਸ ਵਿੱਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਬਾਹਰ ਤੋਂ ਤੇਲ ਭਰਿਆ ਜਾ ਸਕਦਾ ਹੈ। ਇਸ ਵਰਸ਼ਨ ਵਿੱਚ ਸੀਟ ਮੋਬਾਈਲ ਚਾਰਜਰ (ਵਿਕਲਪਿਕ) ਬੂਟ ਲਾਈਟ ਤੇ ਅਲੌਏ ਵ੍ਹੀਲ ਮੌਜੂਦ ਹਨ। ਇਸ ਦੇ ਨਾਲ ਹੀ ਟਿਊਬਲੈਸ ਟਾਇਰ ਤੇ ਐਂਟੀਗ੍ਰੇਟਿਡ ਬ੍ਰੇਕਿੰਗ ਸਿਸਟਮ ਵੀ ਹੈ।
3
ਸਭ ਤੋਂ ਪਹਿਲਾਂ ਇਸੇ ਸਾਲ ਹੋਏ ਆਟੋ ਐਕਸਪੋ ਵਿੱਚ ਕੰਪਨੀ ਨੇ ਇਹ ਮਾਡਲ ਪੇਸ਼ ਕੀਤਾ ਸੀ। ਇਹ ਕੰਪਨੀ ਦੇ 110ਸੀਸੀ ਡਿਊਟ ਸਕੂਟਰ ਦਾ ਅਪਡੇਟਿਡ ਵਰਸ਼ਨ ਹੈ। ਇਸ ਨੂੰ ਕਾਸਮੈਟਿਕ ਤੇ ਮਕੈਨੀਕਲ, ਦੋਵਾਂ ਤੌਰ ’ਤੇ ਅਪਗ੍ਰੇਡ ਕੀਤਾ ਗਿਆ ਹੈ।
4
ਮਸ਼ਹੂਰ ਦੋ-ਪਹੀਆ ਵਾਹਨ ਨਿਰਮਾਤਾ, ਹੀਰੋ ਮੋਟੋਕਾਰਪ ਨੇ ਸੋਮਵਾਰ ਨੂੰ 125ਸੀਸੀ ਵਾਲੇ ਸਕੂਟਰ ਡੈਸਟਿਨੀ ਦੀ ਸ਼ੁਰੂਆਤ ਕੀਤੀ ਹੈ। ਇਸ ਮਾਡਲ ਵਿੱਚ VX ਤੇ LX ਵਰਸ਼ਨ ਵੀ ਸ਼ਾਮਲ ਹਨ। ਸਕੂਟਰ ਦੇ ਦੋਵਾਂ ਮਾਡਲਾਂ ਦੇ ਐਕਸ ਸ਼ੋਅਰੂਮ ਦੀ ਕੀਮਤ 57,500 ਤੇ 54,650 ਰੁਪਏ ਰੱਖੀ ਗਈ ਹੈ।