ਹੀਰੋ ਦੇ ਨਵੇਂ ਮੋਟਰਸਾਈਕਲ ਐਕਸਟ੍ਰੀਮ 200S 'ਚ ਖਾਸ ਫੀਚਰ, ਕੀਮਤ 98,500 ਰੁਪਏ
ਬਾਈਕ ਦੇ ਇੰਜਣ ਨੂੰ 5 ਸਪੀਡ ਗੀਅਰ ਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਏਅਰ ਕੂਲਡ ਤੇ ਫਿਊਲ-ਇੰਜੈਕਸ਼ਨ ਤਕਨੀਕ ਨਾਲ ਆਉਂਦਾ ਹੈ।
ਇਸ ਦੇ ਨਾਲ ਹੀ ਇਸ ਵਿੱਚ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ ਜੋ ਬਲੂਟੁੱਥ ਇਨੇਬਲ ਹੈ। ਇਸ ਕਲੱਸਟਰ ਵਿੱਚ ਨੈਵੀਗੇਸ਼ਨ, ਗੀਅਰ ਪੁਜ਼ੀਸ਼ਨ ਤੇ ਫਿਊਲ ਨਾਲ ਕਈ ਹੋਰ ਡਿਟੇਲਜ਼ ਡਿਸਪਲੇਅ ਹੋਣਗੀਆਂ।
ਬਾਈਕ ਵਿੱਚ ਫੁੱਲ-LED ਹੈਡਲਾਈਟ ਤੇ ਟੇਲਲਾਈਟ ਦਿੱਤੀ ਗਈ ਹੈ।
ਇਸ ਦੀ ਦਿੱਲੀ ਐਕਸ ਸ਼ੋਅਰੂਮ ਕੀਮਤ 98,500 ਰੁਪਏ ਹੈ। ਐਕਸਟ੍ਰੀਮ 200R (90,900 ਰੁਪਏ) ਦੇ ਮੁਕਾਬਲੇ ਇਸ ਦੀ ਕੀਮਤ 7,600 ਰੁਪਏ ਜ਼ਿਆਦਾ ਹੈ।
ਇਸ ਮੋਟਰਸਾਈਕਲ ਨੂੰ ਲਾਲ, ਭੂਰੇ ਤੇ ਕਾਲੇ ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ।
ਬਾਈਕ ਦੇ ਫਰੰਟ ਵਿੱਚ 276mm ਡਿਸਕ ਬ੍ਰੇਕ ਤੇ ਰੀਅਰ ਵਿੱਚ 220mm ਡਿਸਕ ਬਰੇਕ ਦਿੱਤਾ ਗਿਆ ਹੈ। ਇਸਸ ਦੇ ਨਾਲ ਹੀ ਇਸ ਵਿੱਚ ਸਿੰਗਲ ਚੈਨਲ ABS ਦਿੱਤਾ ਗਿਆ ਹੈ।
ਐਕਸਟ੍ਰੀਮ 200S ਵਿੱਚ 199.6cc ਸਿੰਗਲ ਸਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 18.4hp 'ਤੇ 8,000rpm ਵੱਧ ਤੋਂ ਵੱਧ ਪਾਵਰ ਤੇ 17.1Nm 'ਤੇ 6,500rpm ਮੈਕਸੀਮਮ ਪੀਕ ਟਾਰਕ ਜਨਰੇਟ ਕਰਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ 200S ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨੂੰ ਚਲਾਉਣ ਵਾਲਾ ਪੂਰੀ ਤਰ੍ਹਾਂ ਆਰਾਮ ਮਹਿਸੂਸ ਕਰੇਗਾ। ਹਾਲਾਂਕਿ ਇਹ ਸਪੋਰਟੀ ਮੋਟਰਸਾਈਕਲ ਨਹੀਂ।
ਹੀਰੋ ਮੋਟਰਸਾਈਕਲ ਨੇ ਐਕਸਟ੍ਰੀਮ 200R ਬਾਈਕ ਦਾ ਨਵਾਂ ਫੁਲੀ-ਫੇਅਰਡ ਵਰਸ਼ਨ ਲਾਂਚ ਕੀਤਾ ਹੈ।