ਏਅਰਟੈੱਲ ਵੱਲੋਂ 4G ਨਾਲੋਂ ਤਿੰਨ ਗੁਣਾ ਜ਼ਿਆਦਾ ਸਪੀਡ

ਮੰਨਿਆ ਜਾ ਰਿਹਾ ਹੈ ਕਿ ਇੰਟਰਨੈੱਟ ਬਾਜ਼ਾਰ ਰਿਲਾਇੰਸ ਜੀਓ ਤੋਂ ਮਿਲ ਰਹੀ ਸਖ਼ਤ ਟੱਕਰ ਨੂੰ ਦੇਖਦੇ ਹੋਏ ਭਾਰਤੀ ਏਅਰਟੈੱਲ ਇਹ ਕਦਮ ਚੁੱਕ ਰਹੀ ਹੈ। ਇਸ ਤਕਨੀਕ ਨਾਲ ਜੀਓ ਨਾਲੋਂ ਵੀ ਤਿੰਨ ਗੁਣਾ ਵੱਧ ਸਪੀਡ ਹੋ ਜਾਵੇਗੀ।
ਮਾਹਰਾਂ ਮੁਤਾਬਕ ਏਅਰਟੈੱਲ ਦਾ ਨਵੀਂ 4ਜੀ ਸੇਵਾ, ਪੁਰਾਣੇ 4ਜੀ ਤੋਂ ਬਿਹਤਰ ਹੋਵੇਗੀ ਤੇ ਇਹ 5ਜੀ ਤੋਂ ਪਹਿਲਾਂ ਦੀ ਜਨਰੇਸ਼ਨ ਦੀ ਤਕਨੀਕ ਹੈ। ਏਅਰਟੈੱਲ ਦਸੰਬਰ 2017 ਤੋਂ ਫਰਵਰੀ 2018 ਤੱਕ ਇਹ ਟੈਕਨਾਲੋਜੀ ਬਾਜ਼ਾਰ 'ਚ ਲਿਆ ਸਕਦੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਹ ਤਕਨੀਕ ਗਾਹਕਾਂ ਲਈ ਮੁਹੱਈਆ ਕਰਵਾਈ ਜਾਵੇਗੀ।
ਚੰਡੀਗੜ੍ਹ: ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਜਲਦੀ ਹੀ ਆਪਣੇ 4ਜੀ ਗਾਹਕਾਂ ਨੂੰ 30-35 ਐਮ.ਬੀ.ਪੀ.ਐਸ. ਦੀ ਸਪੀਡ ਵਾਲਾ ਇੰਟਰਨੈੱਟ ਦੇਣ ਵਾਲੀ ਹੈ। ਇੱਕ ਰਿਪੋਰਟ ਮੁਤਾਬਕ ਏਅਰਟੈੱਲ ਆਮ 4ਜੀ ਸੇਵਾ ਤੋਂ ਤਿੰਨ ਗੁਣਾ ਜ਼ਿਆਦਾ ਸਪੀਡ ਦੇਵੇਗੀ।
ਏਅਰਟੈੱਲ ਭਾਰਤ ਦੇ ਚੁਣੇ ਹੋਏ ਸ਼ਹਿਰਾਂ 'ਚ ਮੈਸਿਵ ਮੀਮੋ ਟੈਕਨਾਲੋਜੀ ਦਾ ਇਸਤੇਮਾਲ ਕਰਕੇ ਗਾਹਕਾਂ ਨੂੰ ਪਹਿਲਾਂ ਨਾਲੋਂ ਤਿੰਨ ਗੁਣਾ ਤੇਜ਼ ਇੰਟਰਨੈੱਟ ਦੇਵੇਗੀ। ਰਿਪੋਰਟ ਮੁਤਾਬਕ ਏਅਰਟੈੱਲ ਬੰਗਲੂਰੁ, ਮਾਨੇਸਰ ਤੇ ਚੰਡੀਗੜ੍ਹ 'ਚ ਇਸ ਦੀ ਟੈਸਟਿੰਗ ਕਰ ਰਹੀ ਹੈ।