ਮਿਲੋ ਦੁਨੀਆ 'ਚ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਇਸ ਮੁਟਿਆਰ ਨੂੰ
ਉਨਾਂ ਦੀ ਅਗਲੀ ਫਿਲਮ 2019 'ਚ ਰਿਲੀਜ਼ ਹੋਵੇਗੀ ਜਿਸਨੂੰ ਵਾਲਟ ਡਿਜ਼ਨੀ ਕੋ ਅਤੇ ਮਾਰਬਲ ਸਟੂਡੀਓ ਬਣਾ ਰਹੇ ਹਨ।
ਸਕਾਰਲੇਟ ਇਸ ਸਾਲ ਰਿਲੀਜ਼ ਹੋਈ ਫਿਲਮ 'ਇਵੇਂਜਰਸ :ਇਨਫਿਨਿਟੀ ਵਾਰ' 'ਚ ਖਾਸ ਭੂਮਿਕਾ 'ਚ ਸੀ।
ਸਾਲ 2017 ਦੀ ਸੂਚੀ 'ਚ ਮਾਰਕ ਵਾਲਬਰਗ 6.8 ਕਰੋੜ ਡਾਲਰ ਦੀ ਕਮਾਈ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰ ਸਨ।
ਸਕਾਰਲੇਟ ਦੀ ਕਮਾਈ ਪਿਛਲੇ ਸਾਲ ਦੇ ਆਪਣੇ ਬਰਾਬਰ ਰਹੇ ਐਕਟਰਸ ਦੇ ਮੁਕਾਬਲੇ ਕਾਫੀ ਘੱਟ ਰਹੀ।
ਅਦਾਕਾਰਾ ਜੈਨਿਫਰ ਐਨਿਸਟਨ 1.95 ਕਰੋੜ ਡਾਲਰ ਦੀ ਕਮਾਈ ਨਾਲ ਤੀਜੇ ਨੰਬਰ 'ਤੇ ਰਹੀ।
ਉਨ੍ਹਾਂ ਅਦਾਕਾਰਾ ਐਂਜਲਿਨਾ ਜੌਲੀ ਨੂੰ ਪਿੱਛੇ ਛੱਡ ਦਿੱਤਾ ਹੈ ਜੋ ਦੂਜੇ ਨੰਬਰ 'ਤੇ ਰਹੀ ਤੇ ਉਨ੍ਹਾਂ ਦੀ ਕਮਾਈ 2.8 ਕਰੋੜ ਡਾਲਰ ਰਹੀ।
'ਦ ਮੈਗਜ਼ੀਨ' ਡੌਟ ਕੌਮ ਦੀ ਰਿਪੋਰਟ ਮੁਤਾਬਕ 33 ਸਾਲਾ ਅਦਾਕਾਰਾ ਨੇ ਇਕ ਜੂਨ 2017 ਤੋਂ ਇਕ ਜੂਨ 2018 4.05 ਕਰੋੜ ਡਾਲਰ ਦੀ ਕਮਾਈ ਕੀਤੀ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ ਅਦਾਕਾਰਾ ਦੀ ਚੌਗੁਣੀ ਆਮਦਨ ਹੈ।
'ਲੌਸਟ ਇਨ ਟ੍ਰਾਂਸਲੇਸਨ' ਦੀ ਅਭਿਨੇਤਰੀ ਸਕਾਰਲੇਟ ਜੌਨਸਨ ਨੂੰ ਫੋਰਬਸ ਮੈਗਜ਼ੀਨ ਨੇ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਦਾ ਖਿਤਾਬ ਦਿੱਤਾ ਹੈ।