'ਬਾਗੀ 2' ਦੀ ਬੌਕਸ ਆਫਿਸ 'ਤੇ ਧਮਾਲ
2018 ਵਿੱਚ ਰਿਲੀਜ਼ ਹੋਈਆਂ ਫਿਲਮਾਂ ਦੀ ਕਮਾਈ- ‘ਪਦਮਾਵਤ’-114 ਕਰੋੜ, ‘ਬਾਗੀ-2’- 73.10 ਕਰੋੜ, ‘ਰੇਡ’- 41.01 ਕਰੋੜ, ‘ਪੈਡਮੈਨ’- 40.05 ਕਰੋੜ, ‘ਸੋਨੂੰ ਕੇ ਟੀਟੂ ਕੀ ਸਵੀਟੀ’ -26.57 ਕਰੋੜ।
ਸਾਲ 2018 ਵਿੱਚ ਰਿਲੀਜ਼ ਹੋਈਆਂ ਫਿਲਮਾਂ ਦੀ ਗੱਲ ਕਰੀਏ ਤਾਂ ‘ਬਾਗੀ 2’ ਦੂਜੇ ਨੰਬਰ ‘ਤੇ ਕਾਬਜ਼ ਹੈ।
ਫਿਲਮ ਨੇ ਤੀਜੇ ਦਿਨ 27.60 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਇਸ ਫਿਲਮ ਨੇ ਤਿੰਨ ਦਿਨਾਂ ਵਿੱਚ 73.10 ਕਰੋੜ ਰੁਪਏ ਕਮਾ ਲਏ।
ਇਸ ਫਿਲਮ ਨੇ 25.10 ਕਰੋੜ ਰੁਪਏ ਦੀ ਓਪਨਿੰਗ ਕਰਦੇ ਹੋਏ ਜਿੱਥੇ ਰਿਕਾਰਡ ਬਣਾ ਦਿੱਤਾ ਸੀ, ਉੱਥੇ ਦੂਜੇ ਦਿਨ ਯਾਨੀ ਸ਼ਨੀਵਾਰ ਨੂੰ 20.40 ਕਰੋੜ ਰੁਪਏ ਦਾ ਕਲੈਕਸ਼ਨ ਆਪਣੇ ਨਾਂ ਕੀਤਾ।
‘ਬਾਗੀ 2’ ਨੇ ਐਤਵਾਰ ਯਾਨੀ ਪਹਿਲੇ ਵੀਕੈਂਡ ‘ਤੇ 27.60 ਕਰੋੜ ਰੁਪਏ ਕਮਾਈ ਕਰ ਲਈ ਹੈ।
ਉਂਝ ਓਪਨਿੰਗ ਵੀਕੈਂਡ ਦੀ ਕਮਾਈ ਦੇ ਮਾਮਲੇ ਵਿੱਚ ਇਹ ਫਿਲਮ ਸੰਜੇ ਲੀਲਾ ਭੰਸਾਲੀ ਦੀ ‘ਪਦਮਾਵਤ’ ਤੋਂ ਪੱਛੜ ਗਈ ਹੈ।
ਟਾਈਗਰ ਸ਼ਰੌਫ ਤੇ ਦਿਸ਼ਾ ਪਟਾਨੀ ਦੀ ਫਿਲਮ ‘ਬਾਗੀ 2’ ਨੇ ਤਿੰਨ ਦਿਨਾਂ ਵਿੱਚ 73 ਕਰੋੜ ਕਮਾ ਲਏ ਹਨ। ਪਹਿਲੇ ਦਿਨ ਤੋਂ ਹੀ ਫਿਲਮ ਰਿਕਾਰਡ ਤੋੜ ਕਮਾਈ ਕਰ ਰਹੀ ਹੈ।