ਭਾਰਤ 'ਚ ਇਹ ਨੇ ਮੋਟੀ ਕਮਾਈ ਵਾਲੀਆਂ ਨੌਕਰੀਆਂ
ਇਹ ਸਭ ਇਕ ਰਿਸਰਚ ਦੇ ਆਧਾਰ ਤੇ ਕਿਹਾ ਜਾ ਰਿਹਾ ਹੈ। 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ।
ਮਾਰਕੀਟਿੰਗ- ਕੋਈ ਕਿਸੇ ਚੀਜ਼ ਨੂੰ ਵੇਚਨ 'ਚ ਕਿੰਨ੍ਹਾਂ ਮਾਹਿਰ ਹੈ ਇਸੇ ਗੱਲ ਤੇ ਉਸ ਦਾ ਵੇਤਨ ਨਿਰਭਰ ਕਰਦਾ ਹੈ। ਇਸ 'ਚ ਸਾਲਾਨਾ ਵੇਤਨ 2 ਲੱਖ ਤੋਂ ਸ਼ੁਰੂ ਹੇ ਕੇ 20 ਲੱਖ ਤੱਕ ਪਹੁੰਚ ਸਕਦਾ ਹੈ।
ਮੈਡੀਕਲ ਪ੍ਰੋਫੈਸ਼ਨਲ- ਇਹ ਅਜਿਹਾ ਖੇਤਰ ਹੈ ਜਿਥੇ ਵੇਤਨ ਹਮੇਸ਼ਾਂ ਵਧਦਾ ਹੀ ਰਹਿੰਦਾ ਹੈ। ਸ਼ੁਰੂਆਤ 'ਚ ਸਾਲਾਨਾ 5 ਲੱਖ ਤੇ ਤਜ਼ਰਬੇਕਾਰ ਹੋਣ 'ਤੇ ਵੇਤਨ 50 ਲੱਖ ਤੱਕ ਵਧ ਸਕਦਾ ਹੈ।
ਬਿਜ਼ਨੈੱਸ ਐਨਾਲਿਸਟ- ਭਾਰਤ 'ਚ ਲਗਾਤਾਰ ਵਧ ਰਹੇ ਬਿਜ਼ਨਸ ਦੇ ਕਾਰਨ ਮਕਾਬਲਾ ਕਾਫੀ ਵਧ ਗਿਆ ਹੈ। ਕੰਪਨੀ ਵੱਲੋਂ ਉੱਚੇ ਆਈ ਕਿਊ ਲੈਵਲ ਵਾਲਿਆਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਅਜਿਹੇ ਲੋਕਾਂ ਦੀ ਗਣਿਤ ਵਿਸ਼ੇ 'ਤੇ ਪਕੜ ਹੋਣੀ ਜ਼ਰੂਰੀ ਹੈ। ਹਰ ਵੇਲੇ ਅਪਡੇਟ ਰਹਿਣਾ ਤੇ ਐਕਟਿਵ ਰਹਿਣਾ ਇਨ੍ਹਾਂ ਲਈ ਇਕ ਵੱਡਾ ਚੈਲੇਂਜ ਹੁੰਦਾ ਹੈ। ਸ਼ੁਰੂਆਤ 'ਚ ਇਨ੍ਹਾਂ ਦਾ ਵੇਤਨ ਸਾਲਾਨਾ 5-6 ਲੱਖ ਜੋ ਤਜ਼ਰਬੇ ਤੋਂ ਬਾਅਦ 50 ਲੱਖ ਤੱਕ ਹੋ ਸਕਦਾ ਹੈ।
ਆਇਲ ਐਂਡ ਨੈਚੂਰਲ ਗੈਸ ਸੈਕਟਰ ਪ੍ਰੋਫੈਸ਼ਨਲ- ਇਸ 'ਚ ਸਭ ਤੋਂ ਜ਼ਿਆਦਾ ਮੁਨਾਫਾ ਹੁੰਦਾ ਹੈ। ਇਨ੍ਹਾਂ 'ਚ ਜਿਓਲੋਜਿਸਟ ਤੇ ਮਰੀਨ ਇੰਜੀਨੀਅਰ ਆਉਂਦੇ ਹਨ। ਤਜ਼ਰਬੇਕਾਰ ਹੋਣ 'ਤੇ ਇਨ੍ਹਾਂ ਦਾ ਸਾਲਾਨਾ ਵੇਤਨ 15-20 ਲੱਖ ਰੁਪਏ ਹੁੰਦਾ ਹੈ।
ਚਾਰਟਰਡ ਐਕਾਊਂਟੈਂਟ- ਯਾਨੀ ਸੀਏ, ਇਨ੍ਹਾਂ ਦੇ ਹੱਥ 'ਚ ਕੰਪਨੀ ਦੇ ਪੂਰੇ ਬਿਜ਼ਨਸ ਤੇ ਆਕਾਊਂਟ ਦਾ ਲੇਖਾ-ਜੋਖਾ ਹੁੰਦਾ ਹੈ। ਸ਼ੁਰੂਆਤ 'ਚ ਇਨ੍ਹਾਂ ਦਾ ਸਾਲਾਨਾ ਵੇਤਨ 5-6 ਲੱਖ, ਮੱਧ ਵਿੱਚ 12-13 ਲੱਖ ਤੇ ਵਧੇਰੇ ਤਜ਼ਰਬਾ ਹੋਣ 'ਤੇ 25-26 ਲੱਖ ਤੋਂ ਵਧੇਰੇ ਹੁੰਦਾ ਹੈ।
ਇਨਵੈਸਟਮੈਂਟ ਬੈਂਕਰਜ਼- ਨਾ ਸਿਰਫ ਬੈਂਕ ਨੂੰ ਫਾਇਨੈਂਸ਼ੀਅਲ ਸਲਾਹ ਦਿੰਦੇ ਹਨ ਬਲਕਿ ਇਹ ਕੰਪਨੀ ਲਈ ਖੂਬ ਕਮਾਈ ਵੀ ਕਰਦੇ ਹਨ। ਇਨ੍ਹਾਂ ਦਾ ਸ਼ੁਰੂਆਤੀ ਸਾਲਾਨਾ ਵੇਤਨ 12 ਲੱਖ, ਮੱਧ 'ਚ 30 ਲੱਖ ਤੇ ਤਜ਼ਰਬਾ ਹੋਣ ਤੇ 50 ਲੱਖ ਤੋਂ ਵੀ ਵਧੇਰੇ ਹੁੰਦਾ ਹੈ।
ਮੈਨੈਜਮੈਂਟ ਪ੍ਰੋਫੈਸ਼ਨਲਜ਼- ਇਨ੍ਹਾਂ ਦਾ ਕੰਮ ਕੰਪਨੀ 'ਚ ਖਾਸ ਕਿਸਮ ਦੇ ਟਾਰਗੇਟ ਨੂੰ ਮੈਨੇਜ ਕਰਨਾ ਹੁੰਦਾ ਹੈ। ਇਹ ਕਿਸੇ ਵੀ ਕੰਪਨੀ ਦੀ ਰੀੜ ਦੀ ਹੱਡੀ ਹੁੰਦੇ ਹਨ। ਇਸ ਕੰਮ ਦੀ ਸਾਲਾਨਾ ਤਨਖਾਹ ਸ਼ੁਰੂਆਤ 'ਚ 3 ਲੱਖ ਰੁਪਏ, ਮੱਧ 'ਚ 25 ਲੱਖ ਤੇ ਤਜ਼ਰਬਾ ਹੋਣ ਤੇ 80 ਲੱਖ ਰੁਪਏ ਮਿਲਦੀ ਹੈ।