ਛੇ ਦਹਾਕਿਆਂ ਬਾਅਦ ‘ਬਾਰਬੀ ਡੌਲ’ ਹੋਈ ਬਾਗ਼ੀ...

ਹਿਜਾਬ ਪਾਈ ਹੋਈ ਬਾਰਬੀ ਗੁੜੀਆ ਉਸ ਬਦਲਾਓ ਦਾ ਹਿੱਸਾ ਹੈ, ਜੋ ਪ੍ਰੇਰਣਾ ਦਾਇਕ ਅਤੇ ਸਮਾਜਿਕ ਰੁਕਾਵਟਾਂ ਨੂੰ ਤੋੜਨ ਵਾਲੀਆਂ ਮਹਿਲਾਵਾਂ ‘ਤੇ ਆਧਾਰਿਤ ਹਨ, ਪਰ ਮੁਸਲਿਮ ਵਿਰੋਧੀ ਲੋਕਾਂ ਨੇ ਇਸ ਗੁੜੀਆ ਦੇ ਐਲਾਨ ‘ਤੇ ਤੀਖੀ ਪ੍ਰਤੀਕਿਰਿਆ ਪ੍ਰਗਟਾਈ ਹੈ।
ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਹਿਜਾਬ ਉੱਤੇ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਦੀ ਚਮੜੀ ਦਾ ਰੰਗ ਸਾਂਵਲਾ, ਪੈਰ ਕਿਸੇ ਐਥਲੀਟ ਵਰਗੇ ਹਨ ਅਤੇ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਗੁੜੀਆ ਹਿਜਾਬ ਪਹਿਨ ਕੇ ਆਈ ਹੈ। ਇਸ ਨੂੰ ਦੁਨੀਆ ਵਿੱਚ ਗੋਰੇ ਰੰਗ ਅਤੇ ਮੁਸਲਿਮ ਵਿਰੋਧੀ ਮਾਨਸਿਕਤਾ ਦੇ ਖਿਲਾਫ ਪ੍ਰਤੀਕਿਰਿਆ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੱਕੇ ਮੁਸਲਿਮ ਮਹਿਲਾ ਸੰਸਕਾਰਾਂ ਉਤੇ ਆਧਾਰਤ ਇਹ ਗੁੜੀਆ ਕ੍ਰਾਂਤੀਕਾਰੀ ਸਾਬਤ ਹੋਵੇਗੀ, ਖਾਸ ਕਰ ਕੇ ਉਸ ਦੌਰ ਵਿੱਚ ਜਦ ਰਾਸ਼ਟਰੀ ਮਾਹੌਲ ਕੱਟੜਤਾ ਨਾਲ ਭਰਿਆ ਹੋਵੇ।
ਉਨ੍ਹਾਂ ਨੇ ਮੰਚ ਉੱਤੇ ਇਸ ਹਿਜਾਬ ਵਾਲੀ ਗੁੜੀਆ ਦੀ ਜਾਣ ਪਛਾਣ ਕਰਵਾਉਂਦੇ ਹੋਏ ਕਿਹਾ ਕਿ ਬਾਰਬੀ ਦੇ ਵਜੂਦ ਉੱਤੇ ਪਹਿਲੀ ਵਾਰ ਸਫੈਦ ਰੰਗ ਦਾ ਹਿਜਾਬ ਕੱਸ ਕੇ ਬੰਨ੍ਹਿਆ ਗਿਆ ਹੈ, ਪਰ ਇਸ ਦਾ ਭਾਵ ਇਹ ਨਹੀਂ ਕਿ ਇਸ ਦੇ ਵਾਲ ਨਕਲੀ ਹਨ। ਇਬਿਤਹਾਜ਼ ਮੁਹੰਮਦ ਨੇ ਕਿਹਾ ਕਿ ਬਾਰਬੀ ਨੂੰ ਹਿਜਾਬ ਪਾ ਕੇ ਇਸ ਖਿਡੌਣੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ।
ਨਿਊਯਾਰਕ- ਸਾਲ 1950 ਦੇ ਬਾਅਦ ਤੋਂ ਬਾਰਬੀ ਡੌਲ ਨੇ ਇਕ ਲੰਬਾ ਸਫਰ ਤੈਅ ਕਰ ਕੇ ਫੈਸ਼ਨ ਦੇ ਕਈ ਮਾਪਦੰਡ ਮਿਥੇ ਹਨ, ਜਿਸ ਵਿੱਚ ਗੋਰਾ ਰੰਗ, ਭੂਰੇ ਵਾਲ ਤੇ ਫੈਸ਼ਨੇਬਲ ਪਹਿਰਾਵਾ ਵੀ ਸੀ। ਹੁਣ ਨਵੀਂ ਬਾਰਬੀ ਦਾ ਰੰਗ ਰੂਪ ਬਦਲ ਗਿਆ ਹੈ।
ਨਵੇਂ ਰੂਪ ਵਾਲੀ ਇਸ ਬਾਰਬੀ ਡੌਲ ਤੋਂ ਕੱਲ੍ਹ ਸ਼ਾਮ ਓਲੰਪਿਕ ਖਿਡਾਰੀ ਇਬਿਤਹਾਜ਼ ਮੁਹੰਮਦ ਨੇ ਨਿਊਯਾਰਕ ਵਿੱਚ ਗਲੈਮਰ ਵੂਮਨ ਆਫ ਦ ਈਅਰ ਐਵਾਰਡ ਦੇ ਬਾਅਦ ਪਰਦਾ ਚੁੱਕਿਆ। ਸਾਲ 2016 ਵਿੱਚ ਰਿਓ ਡੀ ਜਨੇਰੀਓ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਵਾਲੀ ਮੁਹੰਮਦ ਅਮਰੀਕਾ ਦੀ ਅਜਿਹੀ ਪਹਿਲੀ ਐਥਲੀਟ ਹੈ, ਜਿਨ੍ਹਾਂ ਨੇ ਹਿਜਾਬ ਪਹਿਨ ਕੇ ਓਲੰਪਿਕ ਵਿੱਚ ਹਿੱਸਾ ਲਿਆ ਸੀ।