ਲੰਦਨ ‘ਚ ‘ਕਮੋਲਿਕਾ’ ਦਾ ਦੇਸੀ ਅੰਦਾਜ਼

ਹਿਨਾ ਨੇ ਇੰਡੀਅਨ ਡ੍ਰੈਸ ਪਾਈ ਹੈ। ਇਸ ਦੇ ਨਾਲ ਹੀ ਕੈਰੀ ਕੀਤੇ ਹਨ ਮੈਚਿੰਗ ਈਅਰਰਿੰਗ ਤੇ ਗਜਰਾ ਵੀ ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਿਹਾ ਹੈ। ਹਿਨਾ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।
ਇਵੈਂਟ ‘ਚ ਹਿੱਸਾ ਲੈਣ ਤੋਂ ਪਹਿਲਾਂ ਹਿਨਾ ਨੇ ਆਪਣੇ ਫੈਨਸ ਲਈ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਹਨ ਜਿਨ੍ਹਾਂ ‘ਚ ਉਹ ਦੇਸੀ ਅੰਦਾਜ਼ ‘ਚ ਗਜ਼ਬ ਲੱਗ ਰਹੀ ਹੈ।
ਫਿਲਹਾਲ ਹਿਨਾ ਆਪਣੇ ਰਿਊਮਰਡ ਬੁਆਏਫ੍ਰੈਂਡ ਰੌਕੀ ਜਾਇਸਵਾਲ ਨਾਲ ਲੰਦਨ ‘ਚ ਹੈ ਜਿੱਥੇ ਉਹ ਇੱਕ ਚੈਰਿਟੀ ਇਵੈਂਟ ‘ਚ ਹਿੱਸਾ ਲੈਣ ਲਈ ਆਈ ਹੈ।
ਇਸ ਤੋਂ ਇਲਾਵਾ ਹਿਨਾ ‘ਖਤਰੋਂ ਕੇ ਖਿਲਾੜੀ’, ‘ਬਿੱਗ-ਬੌਸ’ ਤੇ ਇੱਕ ਲਘੂ ਫ਼ਿਲਮ ਦੇ ਨਾਲ-ਨਾਲ ਹਾਲ ਹੀ ‘ਚ ਇੱਕ ਮਿਊਜ਼ਿਕ ਵੀਡੀਓ ‘ਚ ਵੀ ਨਜ਼ਰ ਆ ਚੁੱਕੀ ਹੈ। ਹੁਣ ਜਲਦੀ ਹੀ ਹਿਨਾ ਨੈਗਟਿਵ ਰੋਲ ‘ਕਮੋਲਿਕਾ’ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਹਿਨਾ ਖਾਨ ਅੱਜੱਕਲ੍ਹ ਮਿਲ ਰਹੇ ਵੱਡੇ ਪ੍ਰੋਜੈਕਟਸ ਕਰਕੇ 7ਵੇਂ ਅਸਮਾਨ ‘ਤੇ ਹੈ। ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ?’ ਤੋਂ ਬਾਅਦ ਹੁਣ ਹਿਨਾ ਜਲਦੀ ਹੀ ਏਕਤਾ ਦੇ ਸੀਰੀਅਲ ‘ਕਸੌਟੀ ਜਿੰਦਗੀ’ ‘ਚ ਨਜ਼ਰ ਆਉਣ ਵਾਲੀ ਹੈ।