✕
  • ਹੋਮ

ਆਨੰਦਪੁੁਰ ਸਾਹਿਬ ਤੋਂ ਹੋਲੇ ਮੁਹੱਲੇ ਦੀ ਸਮਾਪਤੀ ਦੀਆਂ ਖ਼ਾਸ ਤਸਵੀਰਾਂ..!

ਏਬੀਪੀ ਸਾਂਝਾ   |  02 Mar 2018 05:14 PM (IST)
ਆਨੰਦਪੁੁਰ ਸਾਹਿਬ ਤੋਂ ਹੋਲੇ ਮੁਹੱਲੇ ਦੀ ਸਮਾਪਤੀ ਦੀਆਂ ਖ਼ਾਸ ਤਸਵੀਰਾਂ..!
1

ਇੱਥੇ ਨਿਹੰਗ ਜਥੇਬੰਦੀਆਂ ਨੇ ਖ਼ਾਲਸਾਈ ਖੇਡਾਂ ਵਿੱਚ ਆਪਣੀ ਕਲਾ ਦੇ ਖ਼ੂਬ ਜੌਹਰ ਵਿਖਾਏ ਤੇ ਇੱਕ-ਦੂਜੇ 'ਤੇ ਰੰਗ ਵੀ ਮਲਿਆ।

2

3

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਇਹ ਮੁਹੱਲਾ ਕਿਲਾ ਆਨੰਦਗੜ੍ਹ, ਕਿਲਾ ਲੋਹਗੜ੍ਹ, ਕਿਲਾ ਫ਼ਤਿਹਗੜ੍ਹ ਸਾਹਿਬ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਪੁੱਜਾ।

4

ਚਾਰੇ ਪਾਸੇ ਖ਼ਾਲਸਾਈ ਜਾਹੋ ਜਲਾਲ ਵੇਖਣ ਨੂੰ ਮਿਲਿਆ।

5

ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਕੱਢੇ ਗਏ ਮੁਹੱਲੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਕਮੇਟੀ ਮੈਂਬਰਾਂ ਤੇ ਨਿਹੰਗ ਜਥੇਬੰਦੀਆਂ ਨੇ ਵੀ ਸ਼ਿਰਕਤ ਕੀਤੀ।

6

ਇਸ ਮੌਕੇ ਆਨੰਦਪੁਰ ਸਾਹਿਬ ਦੀ ਧਰਤੀ ਕੇਸਰੀ ਤੇ ਨੀਲੇ ਰੰਗ ਵਿੱਚ ਰੰਗੀ ਗਈ ਜਾਪਦੀ ਸੀ।

7

ਮੁਹੱਲੇ ਦੌਰਾਨ ਸੰਗਤ ਨੇ ਇੱਕ ਦੂਜੇ 'ਤੇ ਗੁਲਾਲ ਸੁੱਟਿਆ ਤੇ ਜੈਕਾਰਿਆਂ ਨਾਲ ਅੰਬਰ ਗੂੰਜਣ ਲਾ ਦਿੱਤਾ।

8

9

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੱਖ-ਵੱਖ ਕੱਢੇ ਗਏ ਇਸ ਮੁਹੱਲੇ ਵਿੱਚ ਨਿਹੰਗ ਜਥੇਬੰਦੀਆਂ ਨੇ ਖ਼ਾਲਸਾਈ ਖੇਡਾਂ ਦਾ ਮੁਜ਼ਾਹਰਾ ਕੀਤਾ।

10

ਸ੍ਰੀ ਆਨੰਦਪੁਰ ਸਾਹਿਬ : ਖ਼ਾਲਸੇ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਸਿੱਖਾਂ ਦਾ ਕੌਮੀ ਦਿਹਾੜਾ ਹੋਲਾ ਮੁਹੱਲਾ ਰਿਵਾਇਤ ਮੁਤਾਬਕ 'ਮੁਹੱਲਾ' ਸਜਾਇਆ ਗਿਆ।

  • ਹੋਮ
  • Photos
  • ਖ਼ਬਰਾਂ
  • ਆਨੰਦਪੁੁਰ ਸਾਹਿਬ ਤੋਂ ਹੋਲੇ ਮੁਹੱਲੇ ਦੀ ਸਮਾਪਤੀ ਦੀਆਂ ਖ਼ਾਸ ਤਸਵੀਰਾਂ..!
About us | Advertisement| Privacy policy
© Copyright@2026.ABP Network Private Limited. All rights reserved.