✕
  • ਹੋਮ

ਹੋਲਾ ਮੁਹੱਲਾ 'ਚ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ

ਏਬੀਪੀ ਸਾਂਝਾ   |  27 Feb 2018 04:34 PM (IST)
1

ਤਿੰਨ ਦਿਨ ਚੱਲਣ ਵਾਲੇ ਹੋਲਾ ਮੁਹੱਲਾ ਦੇ ਦੂਜੇ ਪੜਾਅ ਵਿੱਚ ਵੱਖ-ਵੱਖ ਸਮਾਗਮ ਹੋਣਗੇ।

2

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਪੰਥ ਵਿੱਚ ਤਿਓਹਾਰ ਹੋਲੀ ਦੇ ਨਵੇਂ ਸਰੂਪ ਹੋਲੇ ਮੁਹੱਲੇ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਕੌਮ ਨੂੰ ਨਿਵੇਕਲੀ ਪਛਾਣ ਦਿੱਤੀ।

3

ਹੋਲਾ ਮੁਹੱਲਾ 'ਚ ਹੁੰਮ-ਹਮਾ ਕੇ ਸੰਗਤਾਂ ਪਹੁੰਚੀਆਂ।

4

ਹੁਣ ਸੰਗਤਾਂ ਨੇ ਸ੍ਰੀ ਆਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਹਨ ਤੇ 28 ਫਰਵਰੀ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਲਾ ਮੁਹੱਲਾ ਦੇ ਅਗਲੇ ਤੇ ਮੁੱਖ ਪੜਾਅ ਦਾ ਆਰੰਭ ਹੋਵੇਗਾ।

5

ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

6

ਇਸ ਤੋਂ ਪਹਿਲਾਂ ਤਿੰਨ ਦਿਨ ਗੁਰਦੁਆਰਾ ਪਾਤਾਲਪੁਰੀ ਤੋਂ ਇਲਾਵਾ ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਕੋਟ ਸਾਹਿਬ ਆਦਿ ਵਿੱਚ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਨੇ ਮੱਥਾ ਟੇਕਿਆ।

7

ਸ੍ਰੀ ਆਨੰਦਪੁਰ ਸਾਹਿਬ: ਖ਼ਾਲਸਾਈ ਸ਼ਾਨ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮੁਹੱਲਾ ਦਾ ਪਹਿਲਾ ਪੜਾਅ ਅੱਜ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਿਵਾਇਤ ਮੁਤਾਬਕ ਸਮਾਪਤ ਹੋ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਹੋਲਾ ਮੁਹੱਲਾ 'ਚ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ
About us | Advertisement| Privacy policy
© Copyright@2026.ABP Network Private Limited. All rights reserved.