'ਓਰਨ ਕੀ ਹੋਲੀ ਮਮ ਹੋਲਾ', ਵੇਖੋ ਹੋਲੇ-ਮੁਹੱਲੇ ਦੀਆਂ ਖੂਬਸੂਰਤ ਤਸਵੀਰਾਂ
ਅੱਜ ਦੇ ਹਾਲਾਤਾਂ ਨੂੰ ਵੇਖਦਿਆਂ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਦੁੱਖ ਹੈ ਕਿ ਸਿੱਖਾਂ ਨੇ ਸ਼ਸਤਰ ਵਿੱਦਿਆ ਨੂੰ ਆਪਣੀ ਕੌਮੀ ਵਿੱਦਿਆ ਨਹੀਂ ਸਮਝਿਆ ਤੇ ਫ਼ੌਜੀਆਂ ਦਾ ਕਰਤੱਵ ਮੰਨ ਲਿਆ ਜਦਕਿ ਦਸਮ ਪਾਤਸ਼ਾਹ ਦਾ ਉਪਦੇਸ਼ ਹੈ ਕਿ ਹਰ ਇਕ ਸਿੱਖ ਪੂਰਾ ਸੰਤ ਸਿਪਾਹੀ ਹੋਵੇ ਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰੇ ਤੋਂ ਬਿਨਾਂ ਸਿੱਖ ਅਧੂਰਾ ਹੈ।
ਹੋਲਾ ਮਹੱਲਾ ਫ਼ੌਜੀ ਟ੍ਰੇਨਿੰਗ ਦਾ ਵੀ ਪ੍ਰਤੀਕ ਹੈ ਜਿਸ ਤੋਂ ਸੰਤ ਸਿਪਾਹੀ ਦੀ ਬਿਰਤੀ ਦੀ ਪ੍ਰੇਰਨਾ ਮਿਲਦੀ ਹੈ।
ਹੋਲੀ ਤੇ ਹੋਲੇ ਦੀ ਵਿਚਾਰਧਾਰਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਹੋਲੀ ਜਿਥੇ ਵੱਖ-ਵੱਖ ਥਾਂਵਾਂ ਤੇ ਰੰਗਾਂ ਨਾਲ ਖੇਡੀ ਜਾਂਦੀ ਹੈ, ਉੱਥੇ ਹੋਲਾ ਮਹੱਲਾ ਸ਼ਸਤਰ ਵਿੱਦਿਆ ਦੇ ਤੇਜੱਸਵੀ ਦਾਅ-ਪੇਚਾਂ ਨਾਲ ਘੋੜ ਸਵਾਰੀ ਕਰ ਗੱਤਕੇ ਦੇ ਜੌਹਰ ਦਿਖਾ ਕੇ ਖੇਡਿਆ ਜਾਂਦਾ ਹੈ।
ਮਹੱਲੇ ਦਾ ਅਰੰਭ 1700 ਈਸਵੀ ਵਿੱਚ ਆਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਸਥਾਨ ਤੇ ਦਸਵੇਂ ਪਾਤਸ਼ਾਹ ਨੇ ਆਪ ਕੀਤਾ ਸੀ।
ਗੁਰੂ ਸਾਹਿਬ ਦੋਵੇਂ ਦਲਾਂ ਨੂੰ ਲੋੜੀਂਦੀ ਸ਼ਸਤਰ ਵਿੱਦਿਆ ਵੀ ਦਿੰਦੇ ਸਨ ਤੇ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦਸਮ ਪਾਤਸ਼ਾਹ ਸਜੇ ਦੀਵਾਨ ਵਿੱਚ ਇਨਾਮ ਨਾਲ ਨਿਵਾਜਦੇ ਸਨ। ਇਸ ਤਰ੍ਹਾਂ ਹੋਲੇ ਮਹੱਲੇ ਦਾ ਸਬੰਧ ਸ਼ਸਤਕ ਵਿੱਦਿਆ ਦੇ ਨਾਲ ਜੁੜਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਮਹੱਲਾ ਇੱਕ ਪ੍ਰਕਾਰ ਦੀ ਮਨਸੂਈ ਲੜਾਈ ਹੈ ਜਿਸ ਵਿੱਚ ਪੈਦਲ ਘੋੜ ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਓਂ ਇੱਕ ਖਾਸ ਹਮਲੇ ਵਾਲੀ ਥਾਂ ’ਤੇ ਹਮਲਾ ਕਰਦੇ ਹਨ।
ਤਤਕਾਲੀ ਸਮਾਂ ਜੰਗ-ਯੁੱਧ ਦਾ ਸਮਾਂ ਹੋਣ ਕਰਕੇ ਗੁਰੂ ਸਾਹਿਬ ਨੇ ਆਮ ਲੋਕਾਂ ਅੰਦਰ ਨਰੋਏ ਮਨ ਤੇ ਸਿਹਤਮੰਦ ਸਰੀਰ ਲਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ।
ਗੁਰੂ ਸਾਹਿਬ ਨੇ ਸਮੇਂ ਦੇ ਹਾਲਾਤਾਂ ਨੂੰ ਵੇਖਿਦਿਆਂ ਲੋਕਾਂ ਦੀ ਮਾਨਸਿਕ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਨਾਲ ਹੋਲੀ ਤੋਂ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ।
ਹੋਲੇ ਦਾ ਸ਼ਬਦੀ ਅਰਥ ਹੈ ਹੱਲਾ ਬੋਲਣਾ ਤੇ ਮਹੱਲਾ ਜਿਸ ਥਾਂ ਨੂੰ ਫ਼ਤਹਿ ਕੀਤਾ ਜਾਵੇ।
ਹੋਲੀ ਤੋਂ ਹੋਲੇ ਮਹੱਲੇ ਦੀ ਪਿਰਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪਾਈ ਸੀ।
ਭਾਰਤ ਦੇ ਕੌਮੀ ਤਿਉਹਾਰ ਹੋਲੀ ਤੋਂ ਅਗਲੇ ਦਿਨ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ।