ਜਦੋਂ ਹਾਲੀਵੁੱਡ ਅਦਾਕਾਰਾਵਾਂ ਦੇ ਚਿਹਰੇ ’ਤੇ ਨਿਕਲੇ ਕਿੱਲ...
ਅਮਰੀਕੀ ਅਦਾਕਾਰਾ ਤੇ ਗਾਇਕਾ ਰਾਹੇਲ ਬਲੂਮ ਕਾ ਨੇ ਇੰਸਟਾਗ੍ਰਾਮ ’ਤੇ ਆਪਣੀ ਇਹ ਤਸਵੀਰ ਪੋਸਟ ਕੀਤੀ। ਨਾਲ ਲਿਖਿਆ ਕਿ ਪਿੰਪਸਜ਼ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ।
ਅਮਰੀਕੀ ਅਦਾਕਾਰਾ ਮਿੰਡੀ ਕਲਿੰਗ ਨੇ ਵੀ ਇਹ ਤਸਵੀਰ ਸ਼ੇਅਰ ਕੀਤੀ।
ਮਾਡਲ ਟੇਲਰ ਹਿੱਲ ਨੇ ਦੱਸਿਆ ਕਿ 15 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਪਿੰਪਲਜ਼ ਦੀ ਸਮੱਸਿਆ ਹੋ ਗਈ ਸੀ ਜੋ ਲੰਮੇ ਸਮੇਂ ਤਕ ਚੱਲੀ।
ਗਾਇਕਾ ਕੇਟੀ ਪੇਰੀ ਨੂੰ ਨੀ ਕਿੱਲਾਂ ਨੇ ਖ਼ੁਦ ਨੂੰ ਛੁਪਾਉਣ ਲਈ ਮਜਬੂਰ ਕਰ ਦਿੱਤਾ ਸੀ।
ਅਦਾਕਾਰਾ ਬੇਲਾ ਥ੍ਰੋਨ ਨੇ ਆਪਣੀ ਇਹ ਤਸਵੀਰ ਇੰਸਟਾ ’ਤੇ ਪੋਸਟ ਕਰਦਿਆਂ ਲਿਖਿਆ ਕਿ ਲੋਕ ਸੋਚਦੇ ਹਨ ਕਿ ਸਿਤਾਰਿਆਂ ਦੀ ਚਮੜੀ ਪਰਫੈਕਟ ਹੁੰਦੀ ਹੈ ਪਰ ਇਹ ਸਿਰਫ ਇੱਕ ਕਲਪਨਾ ਹੀ ਹੈ।
ਗਾਇਕਾ ਬ੍ਰਿਟਨੀ ਸਪੀਅਰਸ ਦਾ ਕਹਿਣਾ ਹੈ ਕਿ ਉਹ ਪਿੰਪਲਜ਼ ਦੀ ਸਮੱਸਿਆ ਤੋਂ ਬਚਣ ਲਈ ਲੇਜ਼ਰ ਰਿਸਰਫੇਸਿੰਗ ਤੇ ਸ਼ੂਗਰ-ਫ੍ਰੀ ਡਾਈਟ ਲੈਂਦੀ ਹੈ।
ਗਾਇਕਾ ਰਿਹਾਨਾ ਨੇ ਵੀ ਇੰਟਰਵਿਊ ਵਿੱਚ ਦੱਸਿਆ ਕਿ ਪੀਰੀਅਡਸ ਦੌਰਾਨ ਹਰ ਮਹੀਨੇ ਉਸ ਦੇ ਚਿਹਰੇ ’ਤੇ ਪਿੰਪਲ ਆ ਜਾਂਦੇ ਹਨ। ਉਸ ਸਮੇਂ ਉਹ ਬੇਹੱਦ ਖ਼ਰਾਬ ਮੂਡ ਵਿੱਚ ਰਹਿੰਦੀ ਹੈ।
ਅਦਾਕਾਰਾ ਕੈਮਰਾਨ ਡਿਆਜ ਦਾ ਕਹਿਣਾ ਸੀ ਕਿ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਆਇਲੀ ਤੇ ਜੰਕ ਫੂਡ ਇਸ ਹੱਦ ਤਕ ਪ੍ਰਭਾਵਿਤ ਕਰਨਗੇ।
ਗਾਇਕਾ ਤੇ ਅਦਾਕਾਰਾ ਮਾਈਲੀ ਸਾਈਰਸ ਨੂੰ ਵੀ ਚਮੜੀ ਦੀ ਪ੍ਰੇਸ਼ਾਨੀ ਹੋ ਚੁੱਕੀ ਹੈ।
ਮਾਡਲ ਤੇ ਅਦਾਕਾਰਾ ਕੇਂਡਲ ਜੇਨਰ ਨੇ ਦੱਸਿਆ ਕਿ ਜਦੋਂ ਉਹ ਜਵਾਨ ਸੀ ਤਾਂ ਉਸ ਨੂੰ ਕਿੱਲਾਂ ਦੀ ਕਾਫੀ ਦਿੱਕਤ ਹੋ ਗਈ ਸੀ। ਉਹ ਹਰ ਥਾਂ ਆਪਣਾ ਚਿਹਰਾ ਲੁਕਾ ਕੇ ਘੁੰਮਦੀ ਸੀ।
ਹਾਰਮੋਨਜ਼ ਵਿੱਚ ਬਦਲਾਅ ਹੋਣ ਕਰਕੇ ਮਹਿਲਾਵਾਂ ਦੇ ਚਿਹਰੇ ’ਤੇ ਪਿੰਪਲ ਨਿਕਲਣਾ ਆਮ ਗੱਲ ਹੈ। ਕਈ ਮਹਿਲਾਵਾਂ ਇਨ੍ਹਾਂ ਨੂੰ ਮੇਕਅੱਪ ਜਾਂ ਸਰਜਰੀ ਨਾਲ ਗਾਇਬ ਕਰਵਾ ਲੈਂਦੀਆਂ ਹਨ। ਅੱਜ ਉਨ੍ਹਾਂ ਅਦਾਕਾਰਾਵਾਂ ਬਾਰੇ ਦੱਸਾਂਗੇ ਜੋ ਚਿਹਰੇ ’ਤੇ ਕਿੱਲ ਨਿਕਲਣ ਤੋਂ ਪ੍ਰੇਸ਼ਾਨ ਆ ਗਈਆਂ ਸੀ।