✕
  • ਹੋਮ

ਹੌਂਡਾ ਦੇ CB300R ਦੀ ਬੁਲੇਟ ਨੂੰ ਟੱਕਰ, ਕੀਮਤ ’ਚ ਸਿਰਫ 9 ਹਜ਼ਾਰ ਦਾ ਫਰਕ

ਏਬੀਪੀ ਸਾਂਝਾ   |  25 Mar 2019 03:18 PM (IST)
1

ਕੀਮਤ- ਦੋਵਾਂ ਮੋਟਰਸਾਈਕਲਾਂ ਦੀ ਕੀਮਤ ਵਿੱਚ ਸਿਰਫ 9 ਹਜ਼ਾਰ ਦਾ ਫਰਕ ਹੈ। ਹੌਂਡਾ CB300R ਨੂੰ CKD ਰੂਟ ਦੇ ਤਹਿਤ ਭਾਰਤ ਵਿੱਚ ਵੇਚਿਆ ਜਾਏਗਾ। ਯਾਨੀ ਇਸ ਦੇ ਪਾਰਟਸ ਨੂੰ ਇਮਪੋਰਟ ਕਰਕੇ ਭਾਰਤ ਵਿੱਚ ਹੀ ਅਸੈਂਬਲ ਕੀਤਾ ਜਾਏਗਾ। ਇਸ ਦੀ ਐਕਸ ਸ਼ੋਅਰੂਮ ਕੀਮਤ 2.41 ਲੱਖ ਰੁਪਏ ਹੈ।

2

ਕੀਮਤ ਦੀ ਗੱਲ ਕੀਤੀ ਜਾਏ ਤਾਂ ਇੰਟਰਸੈਪਟਰ 650 ਲੈਣਾ ਫਾਇਦਾ ਦਾ ਸੌਦਾ ਹੋਏਗਾ ਕਿਉਂਕਿ ਸਿਰਫ 9 ਹਜ਼ਾਰ ਰੁਪਏ ਜ਼ਿਆਦਾ ਦੇ ਕੇ ਜ਼ਿਆਦਾ ਪਾਵਰਫੁਲ ਬਾਈਕ ਮਿਲ ਰਹੀ ਹੈ।

3

ਇਸ ਮੋਟਰਸਾਈਕਲ ਵਿੱਚ ਫਲੈਟ ਐਲੂਮੀਨੀਅਮ ਹੈਂਡਲਬਾਰ ਹੈ ਜੋ ਇਸ ਨੂੰ ਵਧੀਆ ਲੁਕ ਦਿੰਦਾ ਹੈ। ਇਸ ਕਾਫੀ ਕੰਮਪੈਕਟ ਤੇ ਸਪੋਰਟੀ ਫੀਲਿੰਗ ਦਿੰਦਾ ਹੈ। ਇਸ ਵਿੱਚ 41mm ਦਾ ਅਪਸਾਈਡ ਡਾਊਨ ਫਰੰਟ ਫਾਰਕ ਹੈ ਜੋ ਇਸ ਨੂੰ ਭੀੜ ਵਿੱਚ ਵੱਖਰੀ ਲੁਕ ਦਿੰਦਾ ਹੈ।

4

ਉੱਧਰ ਰੌਇਲ ਇਨਫੀਲਡ ਦੀ ਇੰਟਰਸੈਪਟਰ 650 ਦੀ ਐਕਸ ਸ਼ੋਅਰੂਮ ਕੀਮਤ 2.50 ਰੁਪਏ ਹੈ ਜੋ ਹੌਂਡਾ ਤੋਂ ਸਿਰਫ 9 ਹਜ਼ਾਰ ਰੁਪਏ ਹੀ ਮਹਿੰਗੀ ਹੈ।

5

ਇੰਜਣ ਪਰਫਾਰਮੈਂਸ- ਇੰਜਣ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਹੌਂਡਾ CB300R ਵਿੱਚ 286CC ਦਾ ਲਿਕੁਇਡ ਕੂਲਡ, DOHC, ਸਿੰਗਲ ਸਲੰਡਰ ਇੰਜਣ ਹੈ ਜੋ 8 ਹਜ਼ਾਰ ਆਰਪੀਐਮ ’ਤੇ 30.9 ਬੀਐਚਪੀ ਦੀ ਪਾਵਰ ਤੇ7,500 ਆਰਪੀਐਮ ਤੇ 27.5Nm ਦੀ ਟਾਰਕ ਦਿੰਦਾ ਹੈ। ਇਹ 6 ਸਪੀਡ ਗੀਅਰਬਾਕਸ ਟ੍ਰਾਂਸਮਿਸ਼ਨ ਨਾਲ ਲੈਸ ਹੈ।

6

ਦੂਜੇ ਪਾਸੇ ਰੌਇਲ ਇਨਉੱਧਰ ਰੌਇਲ ਇਨਫੀਲਡ ਦੀ ਇੰਟਰਸੈਪਟਰ 650 ਵਿੱਚ ਕੰਪਨੀ ਨੇ ਆਲ ਨਿਊ ਏਅਰ ਕੂਲਡ, SOHC, 648CC ਦਾ ਪੈਰੇਲਲ ਟਵਿਨ ਇੰਜਣ ਦਿੱਤਾ ਹੈ। ਇਹ 7,250 ਆਰਪੀਐਮ ’ਤੇ 47 ਬੀਐਚਪੀ ਦੀ ਪਾਵਰ ਤੇ 5,250 ਆਰਪੀਐਮ ’ਤੇ 52Nm ਦੀ ਟਾਰਕ ਜਨਰੇਟ ਕਰਦਾ ਹੈ। ਇਹ ਵੀ 6 ਸਪੀਡ ਗੀਅਰਬਾਕਸ ਟ੍ਰਾਂਸਮਿਸ਼ਨ ਨਾਲ ਲੈਸ ਹੈ। ਦੱਸ ਦੇਈਏ ਕਿ ਵੱਡਾ ਹੋਣ ਦੀ ਵਜ੍ਹਾ ਕਰਕੇ ਇੰਟਰਸੈਪਟਰ 650 ਹੌਂਡਾ CB300R ਤੋਂ ਕਾਫੀ ਅੱਗੇ ਹੈ।ਫੀਲਡ ਦੀ ਇੰਟਰਸੈਪਟਰ 650 ਕੰਪਨੀ ਦੀਆਂ ਪਾਵਰਫੁੱਲ ਬਾਈਕਸ ਵਿੱਚੋਂ ਇੱਕ ਹੈ। ਇਸ ਨੂੰ ਮਾਡਰਨ ਕਲਾਸਿਕ ਨਾਲ ਸਿੰਪਲ ਲੁਕ ਦਿੱਤੀ ਗਈ ਹੈ। ਬਾਈਕ ਵਿੱਚ ਅਪਸਵੈਪਟ ਟਵਿਨ ਐਗਜ਼ਾਸਟ ਸਿਸਟਮ ਹੈ। ਇਹ 6 ਰੰਗਾਂ ਵਿੱਚ ਉਪਲੱਬਧ ਹੈ।

7

ਸਟਾਈਲ ਤੇ ਲੁਕਸ- ਸਟਾਈਲ ਤੇ ਲੁਕਸ ਦੀ ਜੇ ਗੱਲ ਕੀਤੀ ਜਾਏ ਤਾਂ ਹੌਂਡਾ CB300R ਕਾਫੀ ਹੱਦ ਤਕ ਕੰਪਨੀ ਦੀ ਪਰਫਾਰਮੈਂਸ ਬਾਈਕ ਹੌਂਡਾ ਸੀਬੀ1000ਆਰ ਨਾਲ ਮਿਲਦੀ ਜੁਲਦੀ ਹੈ। ਇਸ ਦੇ ਇੰਸਟ੍ਰੂਮੈਂਟ ਕਲੱਸਟਰ ਵਿੱਚ ਸਪੀਡ, ਇੰਜਨ, ਆਰੂਪੀਐਮ, ਫਿਊਲ ਲੈਵਲ ਤੇ ਗੀਅਰ ਪੋਜੀਸ਼ਨ ਇੰਡੀਕੇਟਰ ਵੀ ਹੈ।

8

ਕੀਮਤ ਦੀ ਗੱਲ ਕੀਤੀ ਜਾਏ ਤਾਂ ਭਾਰਤੀ ਬਾਜ਼ਾਰ ਵਿੱਚ ਇਸ ਬਾਈਕ ਦਾ ਸਿੱਧਾ ਮੁਕਾਬਲਾ ਰੌਇਲ ਇਨਫੀਲਡ ਇੰਟਰਸੈਪਟਰ 650 ਤੇ ਬਜਾਜ ਡੈਮਿਨਾਰ 400 ਨਾਲ ਹੋਏਗਾ। ਅੱਜ ਤੁਹਾਨੂੰ ਦੱਸਾਂਗੇ ਕਿ ਹੌਂਡਾ CB300R ਤੇ ਰੌਇਲ ਇਨਫੀਲਡ ਇੰਟਰਸੈਪਟਰ 650 ਵਿੱਚੋਂ ਸਟਾਈਲਿੰਗ, ਇੰਜਨਲ ਪਰਫਾਰਮੈਂਸ ਤੇ ਕੀਮਤ ਦੇ ਮਾਮਲੇ ਵਿੱਚ ਕਿਹੜਾ ਬਿਹਤਰ ਹੈ।

9

8 ਫਰਵਰੀ ਨੂੰ ਹੌਂਡਾ ਮੋਟਰਸਾਈਕਲ ਨੇ ਆਪਣੀ ਨਵੀਂ ਬਾਈਕ CB300R ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ। ਇਸ ਦੀ ਐਕਸ ਸ਼ੋਅਰੂਮ ਕੀਮਤ 2.41 ਲੱਖ ਰੁਪਏ ਹੈ। ਇਸ ਨੂੰ ਹੌਂਡਾ ਸੀਬੀਆਰ250ਆਰ ਦੇ ਅਗਲੇ ਵਰਜ਼ਨ ਵਜੋਂ ਲਾਂਚ ਕੀਤਾ ਗਿਆ ਹੈ ਜੋ ਕਾਫੀ ਹੱਦ ਤਕ ਹੌਂਡਾ ਦੀ ਪਾਵਰਫੁੱਲ ਬਾਈਕ ਵਿੱਚ ਗਿਣੀ ਜਾਣ ਵਾਲੀ ਹੌਂਡਾ ਸੀਬੀ1000ਆਰ ਨਾਲ ਮਿਲਦੀ ਜੁਲਦੀ ਹੈ।

  • ਹੋਮ
  • Photos
  • ਤਕਨਾਲੌਜੀ
  • ਹੌਂਡਾ ਦੇ CB300R ਦੀ ਬੁਲੇਟ ਨੂੰ ਟੱਕਰ, ਕੀਮਤ ’ਚ ਸਿਰਫ 9 ਹਜ਼ਾਰ ਦਾ ਫਰਕ
About us | Advertisement| Privacy policy
© Copyright@2025.ABP Network Private Limited. All rights reserved.