✕
  • ਹੋਮ

2000 ਦਾ ਨੋਟ ਕਿਵੇਂ ਹੈ ਬਾਕੀ ਨੋਟਾਂ ਤੋਂ ਵੱਖ ?

ਏਬੀਪੀ ਸਾਂਝਾ   |  09 Nov 2016 04:43 PM (IST)
1

ਅੱਜ ਤੋਂ 500 ਰੁਪਏ ਅਤੇ ਇੱਕ ਹਜ਼ਾਰ ਰੁਪਏ ਦਾ ਨੋਟ ਚੱਲਣਾ ਬੰਦ ਹੋ ਗਿਆ। ਹੁਣ ਕੱਲ੍ਹ ਤੋਂ 500 ਦਾ ਨਵਾਂ ਨੋਟ ਅਤੇ 2 ਹਜ਼ਾਰ ਰੁਪਏ ਦਾ ਨੋਟ ਬਜ਼ਾਰ ਚ ਆ ਜਾਵੇਗਾ। ਨਵੇਂ ਨੋਟਾਂ ਨੂੰ ਮਹਾਤਮਾ ਗਾਂਧੀ ਨਿਊ ਸੀਰੀਜ਼ ਆਫ ਬੈਂਕ ਨੋਟਸ ਦੇ ਨਾਂਅ ਨਾਲ ਜਾਣਿਆ ਜਾਵੇਗਾ। ਕੱਲ੍ਹ ਰਾਤ 8 ਵਜੇ ਪੀਐਮ ਮੋਦੀ ਨੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਚ 500 ਅਤੇ 2000 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਅਤੇ ਕੁਝ ਦੇਰ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਆਰ ਪਟੇਲ ਅਤੇ ਆਰਥਿਕ ਮਾਮਲਿਆਂ ਦੇ ਸਕੱਤਰ ਨੇ ਇਹਨਾਂ ਨਵੇਂ ਨੋਟਾਂ ਦੀ ਤਸਵੀਰ ਵੀ ਵਿਖਾਈ।

2

500 ਦਾ ਨਵਾਂ ਨੋਟ ਮੌਜੂਦਾ ਕਰੰਸੀ ਦੇ ਮੁਕਾਬਲੇ ਪੂਰੀ ਤਰ੍ਹਾਂ ਵੱਖ ਹੈ। ਇਹ ਇਸ ਤਰ੍ਹਾਂ ਨਾਲ ਤਿਆਰ ਕੀਤੇ ਗਏ ਨੇ, ਜਿਸ ਨਾਲ ਇਹਨਾਂ ਨੂੰ ਕਾਪੀ ਕਰਨਾ ਮੁਸ਼ਕਿਲ ਹੋਵੇਗਾ।

3

ਜਦਕਿ 2000 ਰੁਪਏ ਦਾ ਨਵਾਂ ਨੋਟ ਪਿੰਕ ਯਾਨੀ ਗੁਲਾਬੀ ਰੰਗ ਦਾ ਹੋਵੇਗਾ। ਇਸ ਚ ਅਗਲੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਹੈ, ਜਦਕਿ ਦੂਜੇ ਪਾਸੇ ਮੰਗਲਯਾਨ ਦੀ ਤਸਵੀਰ ਹੋਵੇਗੀ। ਨਾਲ ਹੀ ਸਵੱਛ ਭਾਰਤ ਅਭਿਆਨ ਦਾ ਸੰਦੇਸ਼ ਹੋਵੇਗਾ। ਇਸਦਾ ਸਾਈਜ਼ ਵੀ ਛੋਟਾ ਹੋਵੇਗਾ।

4

5

6

ਸਰਕਾਰ ਮੁਤਾਬਕ ਕਾਲੇ ਧਨ ਅਤੇ ਜਾਅਲੀ ਕਰੰਸੀ 'ਤੇ ਨਕੇਲ ਕੱਸਣ ਲਈ 500 ਅਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਬੰਦ ਕੀਤੇ ਗਏ ਹਨ।

7

ਇਹ ਵੀ ਕਿਹਾ ਜਾ ਰਿਹਾ ਹੈ ਕਿ 2000 ਰੁਪ ਦੇ ਨੋਟ 'ਤੇ ਇੱਕ ਚਿਪ ਲੱਗੀ ਹੋਵੇਗੀ। ਜੇਕਰ ਇਕੱਠੇ 2000 ਰੁਪਏ ਦੇ ਨੋਟ ਇੱਕੋ ਜਗ੍ਹਾ ਜ਼ਿਅਦਾ ਸਮਾਂ ਰਹਿਣਗੇ ਤਾਂ RBI ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਹਾਲਾਂਕਿ, ਇਸ ਬਾਰੇ RBI ਨੇ ਪੁਸ਼ਟੀ ਨਹੀਂ ਕੀਤੀ ਹੈ।

8

ਹਰੇ ਰੰਗ ਵਾਲੇ 500 ਰੁਪਏ ਦੇ ਨਵੇਂ ਨੋਟ 'ਤੇ ਅਗਲੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਸਵੱਛ ਭਾਰਤ ਅਭਿਆਨ ਦਾ ਲੋਗੋ ਅਤੇ ਲਾਲ ਕਿਲ੍ਹੇ ਦੀ ਤਸਵੀਰ ਹੈ। ਇਹ ਨੋਟ ਸਾਈਜ਼ ਦੇ ਮੁਕਾਬਲੇ ਪਹਿਲਾਂ ਨਾਲੋਂ ਛੋਟਾ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • 2000 ਦਾ ਨੋਟ ਕਿਵੇਂ ਹੈ ਬਾਕੀ ਨੋਟਾਂ ਤੋਂ ਵੱਖ ?
About us | Advertisement| Privacy policy
© Copyright@2025.ABP Network Private Limited. All rights reserved.