✕
  • ਹੋਮ

ਕੇਜਰੀਵਾਲ ਖਿਲਾਫ ਧੜਾ-ਧੜ ਮਾਨਹਾਨੀ ਮੁਕੱਦਮੇ

ਏਬੀਪੀ ਸਾਂਝਾ   |  16 Mar 2018 05:04 PM (IST)
ਕੇਜਰੀਵਾਲ ਖਿਲਾਫ ਧੜਾ-ਧੜ ਮਾਨਹਾਨੀ ਮੁਕੱਦਮੇ
1

2013 ਵਿੱਚ ਹੀ ਅਮਿਤ ਸਿੱਬਲ ਨੇ ਕੇਜਰੀਵਾਲ ‘ਤੇ ਕੇਸ ਕੀਤਾ। ਕੇਜਰੀਵਾਲ ਨੇ ਉਨ੍ਹਾਂ ਉੱਪਰ ਇਲਜ਼ਾਮ ਲਾਇਆ ਸੀ ਕਿ ਇੱਕ ਟੈਲੀਕਾਮ ਕੰਪਨੀ ਦੀ ਪੈਰਵੀ ਕਰਨ ਲਈ ਉਨ੍ਹਾਂ ਆਪਣੇ ਪਿਉ ਦੇ ਅਹੁਦੇ ਦਾ ਫਾਇਦਾ ਲਿਆ।

2

2016 ਵਿੱਚ ਚੇਤਨ ਚੌਹਾਨ ਨੇ ਗਲਤ ਗੱਲ ਕਾਰਨ ਕੇਸ ਦਰਜ ਕੀਤਾ।

3

2016 ਵਿੱਚ ਰਮੇਸ਼ ਬਿਧੂੜੀ ਨੇ ਗਲਤ ਇਲਜ਼ਾਮ ਲਾਉਣ ‘ਤੇ ਮਾਨਹਾਨੀ ਦਾ ਕੇਸ ਕੀਤਾ।

4

2013 ਵਿੱਚ ਸੁਰੇਂਦਰ ਕੁਮਾਰ ਨੇ ਟਿਕਟ ਨਾ ਮਿਲਣ ‘ਤੇ ਕੇਜਰੀਵਾਲ ‘ਤੇ ਕੇਸ ਦਰਜ ਕਰਵਾਇਆ ਸੀ।

5

ਕੇਜਰੀਵਾਲ ਨੇ ਇਸ ਤੋਂ ਪਹਿਲਾਂ ਅਵਤਾਰ ਸਿੰਘ ਭੜਾਨਾ ਤੋਂ ਵੀ ਮੁਆਫੀ ਮੰਗ ਚੁੱਕੇ ਹਨ। ਇਸ ਕੇਸ ਵਿੱਚ ਉਨ੍ਹਾਂ ਨੂੰ ਰਾਹਤ ਮਿਲ ਗਈ ਸੀ। ਕੇਜਰੀਵਾਲ ਨੇ 31 ਜਨਵਰੀ, 2014 ਨੂੰ ਇੱਕ ਬਿਆਨ ਦਿੱਤਾ ਸੀ। ਉਸ ਵਿੱਚ ਭੜਾਨਾ ਨੂੰ ਕਰੱਪਟ ਲੀਡਰ ਦੱਸਿਆ ਸੀ।

6

ਅਰੁਣ ਜੇਤਲੀ ਨੇ ਕੇਜਰੀਵਾਲ ‘ਤੇ ਮਾਣਹਾਨੀ ਦੇ ਤਿੰਨ ਕੇਸ ਕੀਤੇ ਹਨ। ਪਹਿਲਾ ਡੀਡੀਏ ਦੇ ਕਰੱਪਸ਼ਨ ਦੇ ਇਲਜ਼ਾਮ ਖਿਲਾਫ, ਦੂਜਾ ਮੁੱਖ ਮੰਤਰੀ ਦੇ ਘਰ ਰੇਡ ਮਾਮਲੇ ਵਿੱਚ ਨਾਂ ਘਸੀਟਣ ‘ਤੇ ਅਤੇ ਤੀਜਾ ਵਕੀਲ ਜੇਠਮਲਾਨੀ ਵੱਲੋਂ ਕਰੂਕ ਦੱਸੇ ਜਾਣ ‘ਤੇ।

7

2014 ਵਿੱਚ ਨਿਤਿਨ ਗਡਕਰੀ ਨੇ ਕੇਸ ਕੀਤਾ। ਕੇਜਰੀਵਾਲ ਨੇ ਉਨ੍ਹਾਂ ਨੂੰ ਭ੍ਰਿਸ਼ਟ ਨੇਤਾ ਦੱਸਿਆ ਸੀ।

8

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਇੱਕ ਵਾਰ ਮੁੜ ਚਰਚਾ ਵਿੱਚ ਹਨ। ਦਰਅਸਲ ਕੇਜਰੀਵਾਲ ਨੇ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਤੋਂ ਮੁਆਫੀ ਮੰਗ ਲਈ ਹੈ। ਕੇਜਰੀਵਵਾਲ ਨੇ ਮਜੀਠੀਆ ‘ਤੇ ਡਰੱਗਜ਼ ਰੈਕੇਟ ਚਲਾਉਣ ਦੇ ਇਲਜ਼ਾਮ ਲਾਏ ਸੀ। ਹੁਣ ਕੇਜਰੀਵਾਲ ਨੇ ਕਿਹਾ ਹੈ ਕਿ ਚੋਣਾਂ ਵੇਲੇ ਉਨ੍ਹਾਂ ਜਿਹੜੇ ਇਲਜ਼ਾਮ ਲਾਏ ਸੀ, ਉਹ ਗਲਤ ਹਨ। ਕੇਜਰੀਵਾਲ ਦੀ ਮੁਆਫੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅਸਤੀਫਾ ਦੇ ਦਿੱਤਾ ਹੈ। ਕੇਜਰੀਵਾਲ ‘ਤੇ ਮਾਨਹਾਨੀ ਦੇ ਕਈ ਕੇਸ ਚੱਲ ਰਹੇ ਹਨ। ਜਾਣੋ ਕਿਹੜੇ-ਕਿਹੜੇ ਕੇਸ।

9

2013 ਵਿੱਚ ਸ਼ੀਲਾ ਦੀਕਸ਼ਿਤ ਦੇ ਰਾਜਨੀਤਕ ਸੈਕਟਰੀ ਪਵਨ ਖੇੜਾ ਨੇ ਕੇਜਰੀਵਾਲ ‘ਤੇ ਕੇਸ ਕੀਤਾ। ਕੇਜਰੀਵਾਲ ਨੇ ਟੈਲੀਵੀਜ਼ਨ ਤੇ ਪ੍ਰਦਰਸ਼ਨ ਦੌਰਾਨ ਸ਼ੀਲਾ ਖਿਲਾਫ ਗਲਤ ਗੱਲਾਂ ਆਖੀਆਂ ਸਨ।

  • ਹੋਮ
  • Photos
  • ਖ਼ਬਰਾਂ
  • ਕੇਜਰੀਵਾਲ ਖਿਲਾਫ ਧੜਾ-ਧੜ ਮਾਨਹਾਨੀ ਮੁਕੱਦਮੇ
About us | Advertisement| Privacy policy
© Copyright@2026.ABP Network Private Limited. All rights reserved.