ਖੁਸ਼ਖਬਰੀ! ਹੁਣ ਸਿਰਫ 1000 ਰੁਪਏ 'ਚ ਲਓ ਸਮਾਰਟ ਟੀਵੀ ਦੇ ਨਜ਼ਾਰੇ
ਹੁਣ ਯੂਜ਼ਰ ਆਪਣੇ ਫੋਨ ‘ਚ ਜੋ ਵੀ ਕੰਮ ਕਰੇਗਾ, ਉਹ ਟੀਵੀ ‘ਤੇ ਨਜ਼ਰ ਆਵੇਗਾ। ਯਾਨੀ ਫੇਸਬੁੱਕ, ਵ੍ਹੱਟਸਐਪ, ਕੋਈ ਵੀ ਫ਼ਿਲਮ ਜਾਂ ਹੋਰ ਦੂਜੀਆਂ ਚੀਜ਼ਾਂ ਸਭ ਕੁਝ ਤੁਸੀਂ ਟੀਵੀ ‘ਤੇ ਵੇਖ ਸਕਦੇ ਹੋ।
Download ABP Live App and Watch All Latest Videos
View In Appਜਦੋਂ ਕ੍ਰੋਮ ਡਿਵਾਇਸ ਫੋਨ ਨਾਲ ਕਨੈਕਟ ਹੋ ਜਾਂਦਾ ਹੈ ਤਾਂ ਫੋਨ ਦਾ ਡਿਸਪਲੇ ਟੀਵੀ ‘ਤੇ ਨਜ਼ਰ ਆਉਣ ਲੱਗਦਾ ਹੈ। ਇਹ ਵਾਇਰਲੈਸ ਕਨੈਕਟੀਵਿਟੀ ਹੁੰਦੀ ਹੈ।
ਹੁਣ ਆਪਣੇ ਫੋਨ ਦੇ ਕਾਸਟ ਆਪਸ਼ਨ ਨੂੰ ਆਨ ਕਰ ਦਿਓ। ਜੇਕਰ ਇਹ ਫੀਚਰ ਨਹੀਂ ਹੁੰਦਾ ਤਾਂ ਪਲੇ ਸਟੋਰ ‘ਤੇ ਜਾ ਕੇ ਇਸ ਦਾ ਐਪ ਇੰਸਟਾਲ ਕਰ ਲਓ। ਇਹ ਕ੍ਰੋਮ ਡਿਵਾਇਸ ਨੂੰ ਸਰਚ ਕਰਕੇ ਕਨੈਕਟ ਕਰ ਲੈਂਦਾ ਹੈ।
ਹੁਣ ਟੀਵੀ ਦੇ ਜਿਸ HDMI ਪੋਰਟ ‘ਚ ਕ੍ਰੋਮ ਡਿਵਾਇਸ ਲਾਇਆ ਹੈ। ਉਸ ਨੂੰ ਰਿਮੋਟ ਨਾਲ ਸਿਲੈਕਟ ਕਰ ਲਓ। ਹੋ ਸਕਦਾ ਹੈ ਕਿ ਪੋਰਟ ਦੇ ਸਾਹਮਣੇ ਕ੍ਰੋਮਕਾਸਟ ਲਿਖਿਆ ਵੀ ਨਜ਼ਰ ਆ ਜਾਵੇ।
ਕ੍ਰੋਮ ਡਿਵਾਈਸ ‘ਚ ਪਾਵਰ ਲਈ ਮਾਈਕ੍ਰੋ ਯੂਐਸਬੀ ਪੋਰਟ ਹੁੰਦਾ ਹੈ। ਇਸ ‘ਚ ਯੂਐਸਬੀ ਕੇਬਲ ਲਾ ਕੇ ਟੀਵੀ ਯੂਐਸਬੀ ਪੋਰਟ ਜਾਂ ਫੇਰ ਐਡਾਪਟਰ ‘ਚ ਕਨੈਕਟ ਕਰ ਦਿਓ।
ਕ੍ਰੋਮ ਡਿਵਾਇਸ ‘ਚ HDMI ਪੋਰਟ ਹੁੰਦਾ ਹੈ। ਅਜਿਹੇ ‘ਚ ਜ਼ਰੂਰੀ ਹੈ ਕਿ ਤੁਹਾਡੇ ਪੁਰਾਣੇ ਟੀਵੀ ‘ਚ ਇਹ ਪੋਰਟ ਹੋਵੇ। ਟੀਵੀ ‘ਚ ਇਹ ਪੋਰਟ ਹੈ ਤਾਂ ਡਿਵਾਈਸ ਨੂੰ ਪੱਲਗ ਇੰਨ ਕਰੋ।
ਟੀਵੀ ਨੂੰ ਸਮਾਰਟ ਕਰਨ ਲਈ ਕ੍ਰੋਮ ਡਿਵਾਈਸ ਦੀ ਲੋੜ ਹੋਵੇਗੀ। ਇਹ ਆਨ-ਲਾਈਨ 1000 ਰੁਪਏ ਜਾਂ ਉਸ ਤੋਂ ਘੱਟ ‘ਚ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨੂੰ ਵਾਇਰਲੈਸ ਕ੍ਰੋਮ-ਕਾਸਟ ਏਅਰਪਲੇ ਡੋਂਗਲ ਵੀ ਕਹਿੰਦੇ ਹਨ।
- - - - - - - - - Advertisement - - - - - - - - -