✕
  • ਹੋਮ

ਨੀਂਦਰਾਂ ਨਹੀਂ ਆਉਂਦੀਆਂ !

ਏਬੀਪੀ ਸਾਂਝਾ   |  12 Apr 2016 02:47 PM (IST)
ਨੀਂਦਰਾਂ ਨਹੀਂ ਆਉਂਦੀਆਂ !
1

ਨੀਂਦ ਨਾ ਆਉਣ ਦੀ ਸਮੱਸਿਆ ਪਿੱਛੇ ਤੁਹਾਡੇ ਲਾਈਫ ਸਟਾਈਲ ਦਾ ਹੱਥ ਹੈ। ਚਲੋ ਜਾਣਦੇ ਹਾਂ ਕੁਝ ਖਰਾਬ ਆਦਤਾਂ ਬਾਰੇ ਜਿਹੜੀਆਂ ਨਾ ਸਿਰਫ ਤੁਹਾਡਾ ਲਾਈਫ ਸਟਾਈਲ ਵਿਗਾੜ ਰਹੀਆਂ ਹਨ ਸਗੋਂ ਤੁਹਾਨੂੰ ਨੀਂਦ ਦੀ ਸਮੱਸਿਆ ਵੀ ਹੋ ਰਹੀ ਹੈ।

2

ਤੁਸੀਂ ਬੇਸ਼ੱਕ ਦਿਨ ਭਰ ਖੂਬ ਰੁੱਝੇ ਰਹੋ ਪਰ ਰਾਤ ਨੂੰ ਨੀਂਦ ਠੀਕ ਤਰ੍ਹਾਂ ਨਾ ਆਵੇ ਤਾਂ ਇਸ ਦਾ ਅਸਰ ਨਾ ਸਿਰਫ ਤੁਹਾਡੀ ਸਿਹਤ 'ਤੇ ਪੈਂਦਾ ਹੈ ਬਲਕਿ ਤੁਸੀਂ ਦਿਨ ਭਰ ਸੁਸਤ ਮਹਿਸੂਸ ਕਰਦੇ ਹੋ। ਜੇਕਰ ਇਹ ਰੋਜ਼ਾਨਾ ਹੁੰਦਾ ਹੈ ਤਾਂ ਸਮਝ ਲਓ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ।

3

ਰਾਤ ਨੂੰ ਇੰਟਰਨੈੱਟ 'ਤੇ ਚਿਪਕੇ ਰਹਿਣ ਨਾਲ ਵੀ ਨੀਂਦ ਨਹੀਂ ਆਉਂਦੀ ਤੇ ਕਈ ਬਿਮਾਰੀਆਂ ਚਿੰਬੜ ਜਾਂਦੀਆਂ ਹਨ।

4

ਕਈ ਲੋਕਾਂ ਨੂੰ ਟੀਵੀ ਵੇਖਣ ਬਗੈਰ ਨੀਂਦ ਨਹੀਂ ਆਉਂਦੀ। ਇਹ ਲੋਕ ਦੇਰ ਰਾਤ ਤੱਕ ਟੀ.ਵੀ. ਵੇਖਦੇ-ਵੇਖਦੇ ਸੌਂਦੇ ਹਨ ਜਿਸ ਕਰਕੇ ਇਨ੍ਹਾਂ ਦੀ ਨੀਂਦ ਉੱਡ ਜਾਂਦੀ ਹੈ।

5

ਰਾਤ ਨੂੰ ਚਾਹ ਜਾਂ ਕਾਫੀ ਪੀਣ ਨਾਲ ਵੀ ਨੀਂਦ ਨਹੀਂ ਆਉਂਦੀ।

6

ਕੁਝ ਲੋਕ ਦਫਤਰ ਦਾ ਕੰਮ ਤਾਂ ਦਫਤਰ ਵਿੱਚ ਛੱਡ ਆਉਂਦੇ ਹਨ ਪਰ ਕੰਮ ਦੀ ਟੈਨਸ਼ਨ ਆਪਣੇ ਨਾਲ ਲੈ ਆਉਂਦੇ ਹਨ। ਇਸ ਨਾਲ ਨੀਂਦ ਨਹੀਂ ਆਉਂਦੀ।

7

ਕਸਰਤ ਨਾ ਕਰਨਾ ਵੀ ਰਾਤ ਨੂੰ ਨੀਂਦ ਨਾ ਆਉਣ ਦਾ ਕਾਰਨ ਬਣ ਜਾਂਦਾ ਹੈ।

8

ਕੁਝ ਲੋਕਾਂ ਦੀ ਆਦਤ ਹੁੰਦੀ ਹੈ ਘਰ ਹੀ ਦਫਤਰ ਦਾ ਕੰਮ ਲਿਆਉਣਾ। ਦੇਰ ਰਾਤ ਤੱਕ ਦਫਤਰ ਦਾ ਕੰਮ ਕਰਦੇ ਰਹਿਣ ਨਾਲ ਵੀ ਨੀਂਦ ਉੱਡ ਜਾਂਦੀ ਹੈ।

  • ਹੋਮ
  • Photos
  • ਖ਼ਬਰਾਂ
  • ਨੀਂਦਰਾਂ ਨਹੀਂ ਆਉਂਦੀਆਂ !
About us | Advertisement| Privacy policy
© Copyright@2026.ABP Network Private Limited. All rights reserved.