Huawei ਨੇ ਲਿਆਂਦਾ ਗਜ਼ਬ ਦਾ ਸਮਾਰਟਫੋਨ Honor 8, ਦੇਖੋ ਤਸਵੀਰਾਂ
ਇਸ ਦਾ ਭਾਰ 153 ਗ੍ਰਾਮ ਹੈ। ਕਨੈਕਟੀਵਿਟੀ ਦੇ ਲਈ 4ਜੀ ਐੱਲ. ਟੀ. ਈ, ਵਾਈ-ਫਾਈ ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਜੀ. ਪੀ. ਐੱਸ, ਐੱਨ. ਐਫ ਸੀ, ਯੂ. ਐੱਸ. ਬੀ ਟਾਈਪ-ਸੀ ਜਿਹੇ ਫੀਚਰ ਦਿੱਤੇ ਗਏ ਹਨ। ਪਾਵਰ ਲਈ 3000 mah ਦੀ ਬੈਟਰੀ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਡਿਊਲ ਟੋਨ ਐੱਲ. ਈ. ਡੀ ਫਲੈਸ਼, ਲੇਜ਼ਰ ਆਟੋ- ਫੋਕਸ, ਅਪਰਚਰ ਐੱਫ/2.2 ਅਤੇ 6ਪੀ ਲੈਨਜ਼ ਦੇ ਨਾਲ 12 ਮੈਗਾਪਿਕਸਲ ਦਾ ਡੂਅਲ ਰਿਅਰ ਕੈਮਰਾ ਤੇ ਅਪਰਚਰ ਐੱਫ/2.4 ਦੇ ਨਾਲ ਫ੍ਰੰਟ ਕੈਮਰਾ 8 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।
Huawei ਅੱਜ ਆਪਣਾ ਨਵਾਂ ਸਮਾਰਟਫੋਨ Honor 8 ਲਾਂਚ ਕਰਨ ਵਾਲੀ ਹੈ। Honor 8 ਦੀ ਖਾਸੀਅਤ ਹੈ ਡਿਊਲ ਰਿਅਰ ਕੈਮਰਾ ਸੈਟਅਪ। ਕੰਪਨੀ ਮੁਤਾਬਕ ਉਹ ਇੱਕ ਹੋਰ ਡਿਵਾਇਸ ਵੀ ਲਾਂਚ ਕਰੇਨਗੇ। ਹਾਲਾਂਕਿ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਸਮਾਰਟਫੋਨ ਚੀਨ ‘ਚ ਜੁਲਾਈ ਮਹੀਨੇ ਹੀ ਲਾਂਚ ਕਰ ਦਿੱਤਾ ਗਿਆ ਸੀ।
Huawei ਦੇ ਸਮਾਰਟਫੋਨ Honor 8 ‘ਚ 5.2 ਇੰਚ ਦੀ 1920×1080 ਪਿਕਸਲ ਰੈਜ਼ੂਲੇਸ਼ਨ ਵਾਲੀ ਫੁੱਲ ਐੱਚਡੀ 2.5 ਡੀ ਕਰਵਡ ਗਲਾਸ ਡਿਸਪਲੇ, ਆਕਟਾ-ਕੋਰ ਕਿਰਨ 950 ਪ੍ਰੋਸੈਸਰ ਤੇ ਗਰਾਫਿਕਸ ਲਈ ਮਾਲੀ ਟੀ 880 ਐੱਮ. ਪੀ4 ਜੀ. ਪੀ. ਯੂ ਦੇ ਨਾਲ 3 ਜੀਬੀ ਰੈਮ/4 ਜੀਬੀ ਰੈਮ ਦਿੱਤੀ ਗਈ ਹੈ। ਕੰਪਨੀ ਨੇ ਇਸ ਸਮਾਰਟਫੋਨ ‘ਚ 32 ਜੀਬੀ ਤੇ 64 ਜੀਬੀ ਇੰਟਰਨਲ ਮੈਮਰੀ ਦਿੱਤੀ ਹੈ। ਜਿਸ ਨੂੰ ਕਾਰਡ ਦੀ ਮਦਦ ਨਾਲ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਹਾਇ-ਬਰਿਡ ਡਿਊਲ ਸਿੰਮ ਸਪੋਰਟ ਕਰਦਾ ਹੈ।
- - - - - - - - - Advertisement - - - - - - - - -