ਸ਼ਰਾਬ ਬੰਦੀ ਦੇ ਹੱਕ 'ਚ ਪੂਰਾ ਬਿਹਾਰ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਕੁਮਾਰ ਨੇ ਆਖਿਆ ਕਿ ਸ਼ਰਾਬ ਪੀਣਾ ਸਿਹਤ ਲਈ ਠੀਕ ਨਹੀਂ ਹੈ ਲੋਕ ਵੀ ਇਸ ਗੱਲ ਨੂੰ ਸਮਝਦੇ ਹਨ ਇਸ ਕਰ ਕੇ ਲੋਕ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ।
ਇਸ ਤੋਂ ਇਲਾਵਾ 38 ਡ੍ਰੋਨ ਅਤੇ 6 ਹੈਲੀਕਾਪਟਰ ਤੋਂ ਵੀ ਫ਼ੋਟੋਆਂ ਲਈਆਂ ਗਈਆਂ। ਮਨੁੱਖੀ ਕਤਾਰ ਦੇਖਣ ਲਈ ਲਿਮਕਾ ਬੁੱਕ ਆਫ਼ ਰਿਕਾਰਡ ਦੀ ਟੀਮ ਵੀ ਪਹੁੰਚੀ।
ਸਰਕਾਰ ਦਾ ਦਾਅਵਾ ਹੈ ਕਿ ਕੁਲ 11 ਹਜ਼ਾਰ 292 ਕਿੱਲੋਮੀਟਰ ਦੀ ਮਨੁੱਖੀ ਕਤਾਰ ਵਿੱਚ 2 ਕਰੋੜ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਹਨ। ਇਸ ਪ੍ਰੋਗਰਾਮ ਦੀਆਂ ਸੈਟੇਲਾਈਟ ਤੋਂ ਵੀ ਤਸਵੀਰਾਂ ਲਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਯਾਦਵ ਖ਼ੁਦ ਗਾਂਧੀ ਮੈਦਾਨ ਵਿੱਚ ਪਹੁੰਚੇ ਅਤੇ ਮਨੁੱਖੀ ਕਤਾਰ ਬਣਾਈ।
ਮਨੁੱਖੀ ਕਤਾਰ ਲਈ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਤੋਂ ਇਲਾਵਾ ਆਮ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਲੋਕਾਂ ਨੇ ਸਰਾਬਬੰਦੀ ਦੇ ਹੱਕ ਵਿੱਚ ਮਨੁੱਖੀ ਕਤਾਰ ਵਿੱਚ ਵੱਧ ਚੜ ਕੇ ਹਿੱਸਾ ਲਿਆ।
ਰਾਜਧਾਨੀ ਪਟਨਾ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਲਗਭਗ ਦੋ ਕਰੋੜ ਲੋਕਾਂ ਨੇ ਹਿੱਸਾ ਲਿਆ ਜੋ ਕਿ ਆਪਣੇ ਆਪ ਵਿੱਚ ਇੱਕ ਵਿਸ਼ਵ ਰਿਕਾਰਡ ਹੈ।
ਬਿਹਾਰ ਵਿੱਚ ਜਾਰੀ ਪੂਰਨ ਸ਼ਰਾਬ ਬੰਦੀ ਦੇ ਸਮਰਥਨ 'ਚ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਮਨੁੱਖੀ ਕਤਾਰ ਬਣੀ। ਸੂਬੇ 'ਚ 11 ਹਜ਼ਾਰ 292 ਕਿੱਲੋਮੀਟਰ ਲੰਬੀ ਮਨੁੱਖੀ ਕਤਾਰ ਲਈ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।