ਰੇਲ 'ਚ ਲਵੋ ਹਵਾਈ ਜਹਾਜ਼ ਦਾ ਅਨੰਦ
ਏਬੀਪੀ ਸਾਂਝਾ | 16 Dec 2016 10:26 AM (IST)
1
ਇਸ ਸਾਲ ਰੇਲ ਬਜਟ ਵਿੱਚ ਅਜਿਹੀਆਂ ਸੱਤ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ।
2
ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਗੋਰਖਪੁਰ ਤੋਂ ਅਨੰਦ ਵਿਹਾਰ ਦੇ ਵਿਚਕਾਰ ਇਸ ਰੇਲ ਸੇਵਾ ਨੂੰ ਸ਼ੁਰੂ ਕਰਨਗੇ।
3
ਇਸ ਰੇਲ ਵਿੱਚ ਵੀ ਫਲੇਕਸੀ ਫੇਅਰ ਸਿਸਟਮ ਲਾਗੂ ਹੋਵੇਗਾ ਭਾਵ ਜਿਸ ਤਰ੍ਹਾਂ ਸੀਟਾਂ ਫੁੱਲ ਹੁੰਦੀਆਂ ਜਾਣਗੀਆਂ ਉਸ ਤਰ੍ਹਾਂ ਇਸ ਦਾ ਕਿਰਾਇਆ ਵੀ ਵਧਦਾ ਜਾਵੇਗਾ। ਇਸ ਰੇਲ ਦੇ ਸਾਰੇ ਕੋਚ AC-3 ਹੋਣਗੇ।
4
ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਤੋਂ ਪਹਿਲੀ ਹਮਸਫ਼ਰ ਰੇਲ ਦੀ ਸ਼ੁਰੂਆਤ ਹੋ ਰਹੀ ਹੈ। ਰੇਲਵੇ ਦਾ ਦਾਅਵਾ ਹੈ ਕਿ ਇਸ ਰੇਲ ਵਿੱਚ ਹਵਾਈ ਜਹਾਜ਼ ਦੇ ਬਰਾਬਰ ਦੀਆਂ ਸਹੂਲਤਾਂ ਹੋਣਗੀਆਂ ਇਸ ਕਰ ਕੇ ਇਸ ਦਾ ਕਿਰਾਇਆ ਆਮ ਰੇਲਾਂ ਨਾਲੋਂ ਜ਼ਿਆਦਾ ਹੋਵੇਗਾ।
5
ਰੇਲ ਦੇ ਹਰ ਕੈਬਿਨ ਵਿੱਚ ਕੌਫ਼ੀ,ਚਾਹ, ਸੂਪ ਵੈਡਿੰਗ ਮਸ਼ੀਨਾਂ ਅਤੇ ਹੋਰ ਸੁਵਿਧਾਵਾਂ ਹੋਣਗੀਆਂ। ਇਸ ਤੋਂ ਇਲਾਵਾ CCTV, GPS ਦੀ ਸੁਵਿਧਾ ਵੀ ਇਸ ਵਿੱਚ ਹੋਵੇਗੀ।
6
ਗੱਡੀ ਵਿੱਚ ਏ ਸੀ ਚੇਅਰ ਕਾਰ ਦੇ ਨਾਲ ਬੈੱਡ ਦੀ ਵਿਵਸਥਾ ਦਿੱਤੀ ਗਈ ਹੈ।