ਪਤੀ ਦੀ ਹੱਤਿਆ ਕਰ ਪਤਨੀ ਹੋਈ ਰਫ਼ੂ ਚੱਕਰ
ਏਬੀਪੀ ਸਾਂਝਾ | 05 Mar 2017 04:33 PM (IST)

1
ਸੰਗਰੂਰ ਵਿੱਚ ਇੱਕ ਮਹਿਲਾ ਨੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮਹਿਲਾਂ ਨੇ ਪਤੀ ਦੀ ਲਾਸ਼ ਕਿਚਨ ਵਿੱਚ ਰੱਖ ਦਿੱਤੀ ਅਤੇ ਆਪ ਫਰਾਰ ਹੋ ਗਈ।
2
ਸ਼ੁਰੂਆਤੀ ਜਾਂਚ ਦੇ ਆਧਾਰ ਉੱਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਾਲੇ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ, ਉਸ ਦੀ ਪਤਨੀ ਕੁਲਦੀਪ ਕੌਰ ਨੇ ਕੀਤਾ ਹੈ।
3
ਜਿਸ ਮਹਿਲਾਂ ਨਾਲ ਕਾਲੇ ਦੇ ਨਜ਼ਾਇਜ਼ ਸਬੰਧੀ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਮੂੰਹ ਉਤੇ ਕੁਲਦੀਪ ਨੇ ਕਾਲਾ ਰੰਗ ਕੀਤਾ ਹੋਇਆ ਹੈ।
4
ਮ੍ਰਿਤਕ ਦੀ ਪਛਾਣ ਕਾਲਾ ਨਾਮਕ ਵਿਅਕਤੀ ਵਜੋਂ ਹੋਈ। ਉਹ ਆਪਣੀ ਪਤਨੀ ਨਾਲ ਕਾਫ਼ੀ ਸਮੇਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
5
ਪੁਲਿਸ ਅਨੁਸਾਰ ਕਾਲੇ ਦੇ ਆਪਣੇ ਭਰਾ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਕੁਲਦੀਪ ਨੇ ਰਸੋਈ ਵਿੱਚ ਆਪਣੇ ਪਤੀ ਦੀ ਛਾਤੀ ਵਿੱਚ ਸੂਆ ਮਾਰ ਕੇ ਕਤਲ ਕਰ ਦਿੱਤਾ।