ਸਕੂਲ 'ਤੇ ਡੰਗਰਾਂ ਦਾ ਕਿਉਂ ਹੋਇਆ ਕਬਜਾ ?
ਜਦ ਇਸ ਮਾਮਲੇ ਦਾ ਪਤਾ ਗਿੱਦੜਬਾਹ ਦੇ ਐਸਡੀਐਮ ਨੂੰ ਲੱਗਾ ਤਾਂ ਮੌਕੇ ‘ਤੇ ਪਹੁੰਚੇ। ਉਨ੍ਹਾਂ ਪਿੰਡ ਦੇ ਸਰਪੰਚ ਤੋਂ ਪੂਰੇ ਮਾਮਲੇ ‘ਚ ਜਵਾਬ ਮੰਗਿਆ। ਪਰ ਸਰਪੰਚ ਦੀ ਤਾਂ ਖੁਦ ਕਿਸੇ ਕਿਸਾਨ ਨੇ ਸਹਿਮਤੀ ਨਹੀਂ ਲਈ ਸੀ ਤੇ ਨਾ ਹੀ ਉਸ ਨੂੰ ਇਸ ਮਾਮਲੇ ਬਾਰੇ ਕੁੱਝ ਦੱਸਿਆ ਗਿਆ ਸੀ। ਫਿਲਹਾਲ ਪਸ਼ੂਆਂ ਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਦਰਅਸਲ ਹੁਸਨਰ ਦੇ ਕਿਸਾਨ ਕਈ ਦਿਨਾਂ ਤੋਂ ਅਵਾਰਾ ਪਸ਼ੂਆਂ ਦੇ ਕਹਿਰ ਤੋਂ ਪ੍ਰੇਸ਼ਾਨ ਸਨ। ਇਹ ਜਾਨਵਰ ਲਗਾਤਾਰ ਫਸਲ ਬਰਬਾਦ ਕਰ ਰਹੇ ਸਨ। ਕਿਸਾਨਾਂ ਨੂੰ ਜਦ ਕੋਈ ਹੋਰ ਰਾਸਤਾ ਨਜਰ ਨਹੀਂ ਆਇਆ ਤਾਂ ਇਹਨਾਂ ਪਿੰਡ ਦੇ ਸਰਕਾਰੀ ਸਕੂਲ ਨੂੰ ਆਪਣੀ ਮਰਜ ਦਾ ਦਵਾਖਾਨਾ ਬਣਾ ਲਿਆ ਤੇ ਸਾਰੇ ਅਵਾਰਾ ਪਸ਼ੂਆਂ ਨੂੰ ਇੱਥੇ ਬੰਦ ਕਰ ਦਿੱਤਾ। ਸਕੂਲ ‘ਚ ਪੜਦੇ ਬੱਚਿਆਂ ਨੂੰ ਬਾਹਰ ਕਰ ਨੇੜੇ ਦੇ ਇੱਕ ਡੇਰੇ ‘ਚ ਭੇਜ ਦਿੱਤਾ ਗਿਆ।
ਮੁਕਤਸਰ: ਜਿਲ੍ਹੇ ਦੇ ਪਿੰਡ ਹੁਸਨਰ ਦੇ ਸਰਕਾਰੀ ਸਕੂਲ ਦਾ ਨਜਾਰਾ ਅੱਜ ਕੁੱਝ ਅਲੱਗ ਹੀ ਨਜਰ ਆਇਆ। ਪਿੰਡ ਦੇ ਸਕੂਲ ‘ਚ ਬੱਚਿਆਂ ਦੀ ਥਾਂ ਅਵਾਰਾ ਪਸ਼ੂਆਂ ਨੇ ਲੈ ਲਈ। ਦਰਅਸਲ ਪਿੰਡ ਦੇ ਕਿਸਾਨ ਅਵਾਰਾ ਪਸ਼ੂਆਂ ਵੱਲੋਂ ਕੀਤੀ ਜਾ ਰਹੀ ਫਸਲ ਦੀ ਬਰਬਾਦੀ ਤੋਂ ਪ੍ਰੇਸ਼ਾਨ ਸਨ। ਅਜਿਹੇ ‘ਚ ਉਨ੍ਹਾਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬਾਹਰ ਕਰ ਸਾਰੇ ਅਵਾਰਾ ਪਸ਼ੂਆਂ ਨੂੰ ਉਥੇ ਬੰਦ ਕਰ ਦਿੱਤਾ।