✕
  • ਹੋਮ

ਹੰਡੂਈ ਦੀ ਰਿਕਾਰਡ ਤੋੜੂ ਕਰੇਟਾ 'ਚ ਵੱਡੀਆਂ ਤਬਦੀਲੀਆਂ, ਜਾਣੋ ਕੀ ਖਾਸ?

ਏਬੀਪੀ ਸਾਂਝਾ   |  28 Dec 2017 06:09 PM (IST)
1

ਇੰਜਣ ਤੇ ਪ੍ਰਦਰਸ਼ਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫੇਸਲਿਫਟ ਵਿੱਚ ਮੌਜੂਦਾ ਮਾਡਲ ਵਾਲਾ ਇੰਜਣ ਉਪਲਬਧ ਹੋਵੇਗਾ। ਇੱਕ ਮੌਜੂਦਾ ਕਰੇਟਾ ਵਿੱਚ ਇੱਕ ਪੈਟਰੋਲ ਤੇ ਦੋ ਡੀਜ਼ਲ ਇੰਜਣਾਂ ਦਾ ਵਿਕਲਪ ਰੱਖਿਆ ਗਿਆ ਹੈ। ਪਟਰੋਲ ਵੈਰੀਅੰਟ ਵਿੱਚ 1.6 ਲਿਟਰ ਦਾ ਇੰਜਣ ਹੈ ਜੋ 123 ਪੀਐਮ ਦੀ ਪਾਵਰ ਤੇ 151 ਐਨਐਮ ਦੀ ਟਾਰਕ ਹੈ। ਡੀਜ਼ਲ ਦਾ ਪਹਿਲਾ 1.4 ਲੀਟਰ ਦਾ ਇੰਜਣ ਹੈ, ਇਸ ਦੀ ਸ਼ਕਤੀ 89 ਪੀਐਸ ਹੈ ਤੇ ਟਾਰਕ 220 ਐਨਐਮ ਹੈ।

2

ਕੈਬਿਨ ਫੇਸਲਿਫਟ ਕਰੇਟਾ ਦਾ ਕੈਬਿਨ ਨਵੀਂ ਵਰਨਾ ਨਾਲ ਮਿਲਦਾ ਜੁਲਦਾ ਹੋਵੇਗਾ। ਇਸ ਵਿੱਚ, ਡਬਲ ਟਨ ਡੈਸ਼ਬੋਰਡ, 7.0-ਇੰਚ ਟੱਚਸਕਰੀਨ ਇੰਫੋਟੈਨਮੈਂਟ ਸਿਸਟਮ ਨਾਲ ਆਵੇਗਾ। ਇਹ ਸਿਸਟਮ GPS, MP3 ਪਲੇਅਰ, USB, ਬਲੂਟੂਥ, Ox-ਇਨ, ਐਂਡਰਾਇਡ ਆਟੋ ਤੇ ਐਪਲ ਕਾਰਪਲੇ ਨੂੰ ਸਪੋਰਟ ਕਰੇਗਾ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਿੱਚ ਨਵੀਆਂ ਹਵਾਦਾਰ ਸੀਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ।

3

ਡਿਜ਼ਾਈਨ ਫੇਸਲਿਫਟ ਕਰੇਟਾ ਦਾ ਡਿਜ਼ਾਈਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਹੈ। ਇਸ ਤੋਂ ਇਲਾਵਾ, ਹੰਡੂਈ ਦੇ ਥ੍ਰੀ-ਸਲੇਟ ਹੈਕਸਾਗੋਨਲ ਗ੍ਰਿਲ ਨੂੰ ਦਿੱਤਾ ਗਿਆ ਹੈ ਜੋ ਇਸ ਨੂੰ ਪਹਿਲਾਂ ਤੋਂ ਵੱਧ ਮਜਬੂਤ ਬਣਾਉਂਦਾ ਹੈ। ਗਰਿੱਲ ਦੇ ਦੋਵਾਂ ਪਾਸਿਆਂ 'ਤੇ ਸਟਾਈਲਿਸ਼ ਹੈੱਡਲੈਪ ਦਿਨ-ਸਮੇਂ ਚੱਲਣ ਵਾਲੀਆਂ LED ਲਾਈਟਾਂ ਲੱਗੀਆਂ ਹੋਈਆਂ ਹਨ। ਅਗਲੇ ਬੱਪਰਾਂ ਨੂੰ ਮੁੜ ਡਿਜ਼ਾਇਨ ਕੀਤਾ ਗਿਆ ਹੈ, ਜੋ ਇਸ ਨੂੰ ਪਹਿਲਾਂ ਵਾਲੇ ਮਾਡਲ ਤੋਂ ਵੱਖਰਾ ਕਰਦਾ ਹੈ। ਇਸ ਵਿੱਚ, ਨਵੇਂ ਅਲੌਏ ਵੀਲ੍ਹ ਦਿੱਤੇ ਜਾ ਸਕਦੇ ਹਨ।

4

5

ਕੰਪਨੀ ਲਈ ਹੰਡੂਈ ਕਰੇਟਾ ਇੱਕ ਸਫਲ ਪ੍ਰੋਡਕਟ ਸਾਬਤ ਹੋਇਆ। ਭਾਰਤ ਦੀਆਂ ਸੜਕਾਂ 'ਤੇ ਕਰੇਟਾ 2015 ਵਿੱਚ ਉੱਤਰੀ ਸੀ। ਫਿਰ ਇਸ ਗੱਡੀ ਨੇ ਕਈ ਰਿਕਾਰਡ ਬਣਾਏ। ਆਧੁਨਿਕ SUV ਆਕਰਸ਼ਕ ਡਿਜ਼ਾਇਨ ਤੇ ਐਡਵਾਂਸਡ ਫੀਚਰਜ਼ ਕਾਰਨ ਹੁਣ ਵੀ ਮਾਰਡਰਨ ਨਜ਼ਰ ਆਉਂਦੀ ਹੈ।

  • ਹੋਮ
  • Photos
  • ਖ਼ਬਰਾਂ
  • ਹੰਡੂਈ ਦੀ ਰਿਕਾਰਡ ਤੋੜੂ ਕਰੇਟਾ 'ਚ ਵੱਡੀਆਂ ਤਬਦੀਲੀਆਂ, ਜਾਣੋ ਕੀ ਖਾਸ?
About us | Advertisement| Privacy policy
© Copyright@2026.ABP Network Private Limited. All rights reserved.