ਅਜਿਹੀ ਦਿੱਸੇਗੀ ਹੁੰਡਾਈ ਗ੍ਰੈਂਡ ਆਈ 10 ਨਿਓਸ, 20 ਅਗਸਤ ਨੂੰ ਹੋਵੇਗੀ ਲੌਂਚ
ਇਸ ਨਵੀਂ ਅਪਡੇਟ ਕਾਰ ‘ਚ 1.2 ਲੀਟਰ ਪੈਟਰੋਲ ਤੇ ਡੀਜ਼ਲ ਇੰਜ਼ਨ ਮਿਲੇਗਾ। ਜਿਸ ਦੇ ਨਾਲ ਏਐਮਟੀ ਗਿਅਰਬਾਕਸ ਦਾ ਆਪਸ਼ਨ ਵੀ ਆਵੇਗਾ। ਇਹ ਕਾਰ ਪੰਜ ਵੈਰੀਅੰਟਸ ਏਰਾ, ਮੈਗਨਾ, ਸਪੋਰਟਜ਼, ਸਪੋਰਟਜ਼ ਡਿਊਲ ਤੇ ਐਸਟਾ ‘ਚ ਆਵੇਗਾ।
ਗ੍ਰੈਂਡ ਆਈ 10 ਨਿਓਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਖ਼ਬਰਾਂ ਹਨ ਕਿ ਕਾਰ ਦੀ ਕੀਮਤ 5.2 ਲੱਖ ਰੁਪਏ ਤੋਂ 7.7 ਲੱਖ ਰੁਪਏ ਹੋ ਸਕਦੀ ਹੈ।
ਡੈਸ਼ਬੋਰਡ ਦਾ ਡਿਜ਼ਾਇਨ ਵੀ ਨਵਾਂ ਹੈ। ਇਸ ‘ਚ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਿਆ ਹੈ ਜੋ ਇੰਸਟਰੂਮੈਂਟ ਕਲਸਟਰ ਤਕ ਫੈਲਿਆ ਹੈ। ਕਾਰ ਦਾ ਸਟੇਅਰਿੰਗ ਵਹੀਲ ਵੀ ਨਵਾਂ ਹੈ।
ਭਾਰਤ ‘ਚ ਇਹ ਕਾਰ 20 ਅਗਸਤ ਨੂੰ ਲੌਂਚ ਕੀਤੀ ਜਾਵੇਗੀ। ਕਾਰ ਦੇ ਡਿਜ਼ਾਇਨ ਤੇ ਫੀਚਰਸ ‘ਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਇਸ ਵਾਰ ਕਾਰ ਨੂੰ ਅਪਡੇਟ ਕਰ ਕਾਸਕੇਡਿੰਗ ਗ੍ਰਿਲ ਦਿੱਤੀ ਗਈ ਹੈ। ਇਸ ‘ਚ ਬੂਮਰੇਂਗ ਸ਼ੇਪ ਦੀ ਡੇ-ਟਾਈਮ ਰਨਿੰਗ ਐਲਈਡੀ ਲਾਈਟਾਂ ਲੱਗੀਆਂ ਹਨ।
ਹੁੰਡਾਈ ਗ੍ਰੈਂਡ ਆਈ 10 ਨਿਓਸ ਦੀ ਪਹਿਲੀ ਯੂਨਿਟ ਬਣਕੇ ਤਿਆਰ ਹੋ ਗਈ ਹੈ। ਇਸ ਨੂੰ ਕੰਪਨੀ ਨੇ ਚੇਨਈ ਦੇ ਸ਼੍ਰੀਪੇਰੂਮਬੁਦੁਰ ਪਲਾਂਟ ‘ਚ ਤਿਆਰ ਕੀਤਾ ਹੈ। ਕੰਪਨੀ ਨੇ ਆਈ 10 ਦਾ ਨਾਂ ਬਦਲ ਕੇ ਇਸ ਦਾ ਨਾਂ ਗ੍ਰੈਂਡ ਆਈ 10 ਨਿਓਸ ਕਰ ਦਿੱਤਾ ਹੈ।