ਪੈਟਰੋਲ ਦਾ ਝੰਜਟ ਖ਼ਤਮ! ਹੁੰਡਾਈ ਦੀ ਆ ਰਹੀ ਨਵੀਂ ਕਾਰ
ਏਬੀਪੀ ਸਾਂਝਾ | 03 Sep 2019 03:13 PM (IST)
1
ਜੇ ਕੰਪਨੀ ਨੇ ਮੈਗਨਾ ਵੇਰੀਐਂਟ ਵਿੱਚ ਸੀਐਨਜੀ ਦਾ ਵਿਕਲਪ ਸ਼ਾਮਲ ਕੀਤਾ ਤਾਂ ਇਸ ਦੀ ਕੀਮਤ ਵੀ 6 ਲੱਖ ਰੁਪਏ ਤੋਂ ਜ਼ਿਆਦਾ ਹੋਵੇਗੀ।
2
ਗ੍ਰੈਂਡ ਆਈ10 ਨਿਓਸ ਦੀ ਗੱਲ ਕਰੀਏ ਤਾਂ ਇਸ ਦਾ ਸੀਐਨਜੀ ਵਰਸ਼ਨ ਪੈਟਰੋਲ ਮਾਡਲ ਜਿੰਨਾ ਮਹਿੰਗਾ ਹੋਵੇਗਾ। ਗ੍ਰੈਂਡ ਆਈ10 ਨਿਓਸ ਮੈਗਨਾ ਪੈਟਰੋਲ ਦੀ ਕੀਮਤ 5.84 ਲੱਖ ਰੁਪਏ ਹੈ।
3
ਗ੍ਰੈਂਡ ਆਈ 10 ਨਿਓਸ ਦੇ ਨਾਲ ਕੰਪਨੀ ਨੇ ਪੁਰਾਣੀ ਗਰੈਂਡ ਆਈ10 ਨੂੰ ਵੀ ਵੇਚਣਾ ਜਾਰੀ ਰੱਖਿਆ ਹੈ। ਪੁਰਾਣੀ ਗ੍ਰੈਂਡ ਆਈ10 ਦੇ ਮੈਗਨਾ ਪੈਟਰੋਲ ਵੇਰੀਐਂਟ 'ਚ ਸੀਐਨਜੀ ਵਿਕਲਪ ਰੱਖਿਆ ਗਿਆ ਹੈ, ਜਿਸ ਦੀ ਕੀਮਤ 6.46 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਹੈ। ਇਸ ਦੀ ਕੀਮਤ ਮੈਗਨਾ ਪੈਟਰੋਲ ਤੋਂ ਲਗਪਗ 67,00 ਰੁਪਏ ਜ਼ਿਆਦਾ ਹੈ।
4
ਪਤਾ ਲੱਗਿਆ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਸੀਐਨਜੀ ਦੇ ਨਾਲ ਵੀ ਲਾਂਚ ਕਰੇਗੀ। ਸੀਐਨਜੀ ਵਰਸ਼ਨ 2020 ਦੇ ਸ਼ੁਰੂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
5
ਹੁੰਡਈ ਦੀ ਗ੍ਰੈਂਡ ਆਈ 10 ਨਿਓਸ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਹ ਕਾਰ 1.2 ਲੀਟਰ ਪੈਟਰੋਲ ਤੇ ਡੀਜ਼ਲ ਇੰਜਨ ਨਾਲ ਆਉਂਦੀ ਹੈ।