ਹੁੰਡਾਈ ਗ੍ਰੈਂਡ ਆਈ10 ਨਿਓਸ ਭਾਰਤ 'ਚ ਲੌਂਚ, ਕੀਮਤ 4.99 ਲੱਖ ਤੋਂ ਸ਼ੁਰੂ
ਗ੍ਰੈਂਡ ਆਈ10 ਨਿਓਸ ਦੇ ਨਾਲ ਹੁੰਡਾਈ ਦੇ ਤਿੰਨ ਵਾਰੰਟੀ ਪਲਾਨ ਵੀ ਪੇਸ਼ ਕੀਤੇ ਹਨ ਜਿਸ ‘ਚ 1 ਸਾਲ/1 ਲੱਖ ਕਿਮੀ, 4 ਸਾਲ/50 ਕਿਮੀ ਤੇ 5 ਸਾਲ/40,000 ਕਿਮੀ ਸ਼ਾਮਲ ਹੈ।
Download ABP Live App and Watch All Latest Videos
View In Appਕੰਪਨੀ ਨੇ ਇਨ੍ਹਾਂ ਦੋਵਾਂ ਇੰਜ਼ਨ ਦੇ ਨਾਲ ਮੈਨੁਅਲ ਗਿਅਰਬਾਕਸ ਤੋਂ ਇਲਾਵਾ ਏਐਮਟੀ ਗਿਅਰਬਾਕਸ ਵੀ ਪੇਸ਼ ਕੀਤਾ ਹੈ। ਜਦਕਿ ਪੁਰਾਣੀ ਗ੍ਰੈਂਡ ਆਈ10 ‘ਚ ਸਿਰਫ ਪੈਟਰੋਲ ਇੰਜ਼ਨ ਦੇ ਨਾਲ ਹੀ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲਦਾ ਸੀ।
ਹੁੰਡਾਈ ਗ੍ਰੈਂਡ ਆਈ19 ਨਿਓਸ ‘ਚ 8 ਇੰਚ ਦਾ ਫਲੋਡਿੰਗ ਟਚਸਕਰੀਨ ਇੰਫੋਟੈਨਮੈਂਟ ਸਿਸਟਮ, ਐਪਲ ਕਾਰ-ਪਲੇਅ ਤੇ ਐਂਡ੍ਰਾਇਡ ਆਟੋ ਕਨੈਕਟੀਵਿਟੀ, ਅਰਕਿਮਸ ਦਾ ਸਾਉਂਡ ਸਿਸਟਮ, ਵਾਇਅਰਲੈਸ ਚਾਰਜਿੰਗ, ਐਮਆਈਡੀ, ਡਿਜੀਟਲ ਸਪੀਡੋਮੀਟਰ, ਯੂਐਸਬੀ ਚਾਰਜ਼ਿੰਗ ਪੋਰਟ, ਰਿਅਰ ਏਸੀ ਵੇਂਟ, ਮਲਟੀ ਫਮਕਸ਼ਨ ਸਟੀਅਰਿੰਗ ਵਹੀਲ ਤੇ ਹੋਰ ਆਉਟਲੈੱਟ ਫੀਚਰ ਦਿੱਤੇ ਗਏ ਹਨ।
ਹੁੰਡਾਈ ਨੇ ਨਵੀਂ ਗ੍ਰੈਂਡ ਆਈ10 ਨੂੰ ਪਹਿਲਾਂ ਵਾਲੇ ਹੀ 1.2 ਲੀਟਰ ਪੈਟਰੋਲ ਤੇ 1.2 ਲੀਟਰ ਡੀਜ਼ਲ ਇੰਜਨ ਦੇ ਨਾਲ ਪੇਸ ਕੀਤਾ ਹੈ। ਇਸ ਦੇ ਪੈਟਰੋਲ ਇੰਜ਼ਨ ਨੂੰ ਬੀਐਸ 6 ਨਾਰਮ ਮੁਤਾਬਕ ਅਪਗ੍ਰੇਡ ਕੀਤਾ ਗਿਆ ਹੈ।
ਸੁਰੱਖਿਆ ਦੇ ਮੱਦੇਨਜ਼ਰ ਨਿਓਸ ਦੇ ਸਾਰੇ ਵੈਰੀਅੰਟ ‘ਚ ਡਿਊਲ ਫਰੰਟ ਏਅਰਬੈਗ, ਰਿਅਰ ਪਾਰਕਿੰਗ ਸੈਂਸਰ, ਐਂਟੀਲੌਕ ਬ੍ਰੇਕਿੰਗ ਸਿਸਟਮ, ਈਬੀਡੀ, ਡ੍ਰਾਈਵਰ ਤੇ ਕੋ-ਡ੍ਰਾਈਵਰ ਸੀਟਬੈਲਟ ਰਿਮਾਇੰਡਰ, ਹਾਈ ਸਪੀਡ ਅਲਰਟ ਜਿਹੇ ਬੇਸਿਕ ਫੀਚਰਸ ਦਿੱਤੇ ਗਏ ਹਨ।
ਜੇਕਰ ਗੱਲ ਕੀਤੀ ਜਾਵੇ ਇਸ ਦੇ ਇੰਟੀਰੀਅਰ ਦੀ ਤਾਂ ਹੁੰਡਾਈ ਨੇ ਆਈ 19 ਨਿਓਸ ਦੇ ਕੈਬਿਨ ‘ਚ ਨਵੇਂ ਡਿਜ਼ਾਇਨ ਦਾ ਡੈਸ਼ਬੋਰਡ, ਡਿਊਲ ਕਲਰ ਥੀਮ, ਨਵੀਂਆਂ ਸੀਟਾਂ, ਨਵੇਂ ਡੋਰ ਹੈਂਡਲ, ਡੋਰ ਪੈਡ ਤੇ ਸਟੀਅਰਿੰਗ ਵਹੀਲ ਦਿੱਤਾ ਹੈ।
ਕੰਪਨੀ ਨੇ ਇਸ ਨੂੰ ਨਵੇਂ ਸਟਾਈਲਿੰਗ ਨਾਲ ਪੇਸ਼ ਕੀਤਾ ਹੈ। ਨਿਓਸ ਦੇ ਐਕਸਟੀਰੀਅਰ ‘ਚ ਨਵੀਂ ਕੈਸਕੇਡਿੰਗ ਗ੍ਰਿਲ, ਫਲੋਟਿੰਗ ਰੂਫਲਾਈਨ, 15 ਇੰਚ ਅਲਾਏ ਵਹੀਲਸ, ਵਿੰਡੋਲਾਈਨ ‘ਤੇ ਕਲੇਡਿੰਗ ਨਾਲ ਨਵੇਂ ਹੈਡਲੈਂਪ ਤੇ ਫੌਗ ਲੈਂਪ ਦਿੱਤੇ ਹਨ।
ਹੁੰਡਾਈ ਗ੍ਰੈਂਡ ਆਈ10 ਨਿਓਸ ਨੂੰ ਕੁੱਲ ਪੰਜ ਵੈਰੀਅੰਟ ‘ਚ ਪੇਸ਼ ਕੀਤਾ ਗਿਆ ਹੈ। ਇਸ ‘ਚ ਪੋਰਾ, ਮੈਗਨਾ, ਸਪੋਰਟਸ, ਸਪੋਰਟਸ ਡਿਊਲ ਤੇ ਐਸਟਾ ਸ਼ਾਮਲ ਹਨ।
ਹੁੰਡਾਈ ਮੋਟਰਸ ਨੇ ਗ੍ਰੈਂਡ ਆਈ10 ਮੀਡ ਸਾਈਜ਼ ਹੈਚਬੈਕ ਜਨਰੇਸ਼ਨ ਵਰਜ਼ਨ ਲੌਂਚ ਕਰ ਦਿੱਤੀ ਹੈ ਜਿਸ ਨੂੰ ਨਵੇਂ ਨਾਂ ਗ੍ਰੈਂਡ ਆਈ10 ਨਿਓਸ’ ਨਾਲ ਲੌਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 4.99 ਲੱਖ ਤੋਂ 7.99 ਲੱਖ ਰੁਪਏ (ਐਕਸ ਸ਼ੋਅਰੂਮ) ਤਕ ਰੱਖੀ ਹੈ। ਇਸ ਦੇ ਨਾਲ ਹੀ ਪੁਰਾਣੀ ਆਈ10 ਦੀ ਵਿਕਰੀ ਬੰਦ ਹੋ ਜਾਵੇਗੀ।
- - - - - - - - - Advertisement - - - - - - - - -