ਹੁੰਡਈ ਲਿਆ ਰਹੀ ਬੈਟਰੀ 'ਤੇ ਚੱਲਣ ਵਾਲੀ ਐਸਯੂਵੀ
ਕਾਰ ਵਿੱਚ ਕਿਹੋ ਜਿਹਾ ਇਨਫ਼ੋਟੇਨਮੈਂਟ ਸਿਸਟਮ ਮਿਲੇਗਾ ਅਤੇ ਹੋਰ ਕਿਹੜੀਆਂ ਸੁਵਿਧਾਵਾਂ ਮਿਲਣਗੀਆਂ, ਇਸ ਬਾਰੇ ਲੌਂਚ ਨੇੜੇ ਪਤਾ ਲੱਗੇਗਾ।
ਕੋਨਾ ਨੂੰ 39.2 ਕੇਡਬਲਿਊਐਚ ਬੈਟਰੀ ਪੈਕ ਨਾਲ ਉਤਾਰਿਆ ਜਾਵੇਗਾ, ਜੋ ਇੱਕ ਵਾਰ ਚਾਰਜ ਹੋਣ 'ਤੇ 312 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੇ ਨਾਲ ਹੀ ਸਲੋ-ਹੋਮ ਚਾਰਜਰ ਮਿਲੇਗਾ ਜੋ ਕਾਰ ਨੂੰ ਛੇ ਤੋਂ ਅੱਠ ਘੰਟਿਆਂ ਵਿੱਚ 80% ਤਕ ਚਾਰਜ ਕਰੇਗਾ।
ਸਰਕਾਰ ਜਾਂ ਕਿਸੇ ਤੀਜੀ ਧਿਰ ਦੀ ਸਹਾਇਤਾ ਨਾਲ ਜਨਤਕ ਥਾਵਾਂ 'ਤੇ ਫਾਸਟ ਚਾਰਜ ਸਟੇਸ਼ਨ ਸਥਾਪਤ ਕੀਤੇ ਜਾਣਗੇ।
ਇਸ ਦੇ ਬਾਵਜੂਦ ਕੋਨਾ ਵਿੱਚ ਬੈਠਣ ਤੇ ਸਮਾਨ ਆਦਿ ਟਿਕਾਉਣ ਲਈ ਭਰਪੂਰ ਥਾਂ ਮਿਲੇਗੀ।
ਰਿਵਾਇਤੀ ਇੰਜਣਾਂ ਵਾਲੀ ਕੋਨਾ ਦੇ ਹਿਸਾਬ ਨਾਲ ਬਿਜਲੀ ਨਾਲ ਚੱਲਣ ਵਾਲੀ ਕੋਨਾ ਦੇ ਡਿਜ਼ਾਈਨ ਵਿੱਚ ਕਾਫੀ ਫਰਕ ਹੈ। ਇਸ ਦੀ ਕੱਦ ਕਾਠੀ ਐਸਯੂਵੀ ਨਾਲੋਂ ਥੋੜ੍ਹੀ ਛੋਟੀ ਕ੍ਰੌਸਓਵਰ ਵਰਗੀ ਦਿੱਸੇਗੀ।
ਇਸ ਨੂੰ ਸਾਲ 2019 ਦਰਮਿਆਨ ਲੌਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 25 ਲੱਖ ਰੁਪਏ ਦੇ ਨੇੜੇ ਤੇੜੇ ਹੋ ਸਕਦੀ ਹੈ।
ਕੀਮਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸ਼ੁਰੂਆਤੀ ਕੀਮਤ ਵਾਲੀਆਂ ਲਗ਼ਜ਼ਰੀ ਕਾਰਾਂ ਤੋਂ ਮਹਿੰਗੀ ਹੋਵੇਗੀ। ਇਸ ਸ਼ੋਅ ਦੌਰਾਨ ਹੁੰਡਈ ਕੋਨਾ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਨਵੀਂ ਦਿੱਲੀ: ਹੁੰਡਈ ਨੇ ਗੁਰੂਗ੍ਰਾਮ ਵਿੱਚ ਕਰਵਾਏ ਗਏ ਬ੍ਰਿਲੀਐਂਟ ਕਿੱਡ ਮੋਟਰ ਸ਼ੋਅ 2018 ਵਿੱਚ ਕੋਨਾ ਇਲੈਕਟ੍ਰਿਕ ਨੂੰ ਪੇਸ਼ ਕੀਤਾ ਹੈ। ਭਾਰਤ ਵਿੱਚ ਇਹ ਕੰਪਨੀ ਦੀ ਪਹਿਲੀ ਬੈਟਰੀ ਨਾਲ ਚੱਲਣ ਵਾਲੀ ਕਾਰ ਹੋਵੇਗੀ।