ਹੁੰਡਾਈ ਲਿਆਏਗੀ ਤਿੰਨ ਇਲੈਕਟ੍ਰਾਨਿਕ ਕਾਰਾਂ, ਮਹਿੰਦਰਾ S201 ਨਾਲ ਟੱਕਰ
ਮਹਿੰਦਰਾ S201 ਨੂੰ 2020 ਤਕ ਭਾਰਤ ’ਚ ਪੇਸ਼ ਕੀਤਾ ਜਾ ਸਕਦਾ ਹੈ। S201 ਵੀ ਇਲੈਕਟ੍ਰੌਨਿਕ SUV ਹੈ।
ਚੰਡੀਗੜ੍ਹ: ਹੁੰਡਾਈ ਨੇ ਦਿੱਲੀ ਵਿੱਚ ਕਰਾਏ ਮੂਵ ਸੰਮੇਲਨ 2018 ਵਿੱਚ ਐਲਾਨ ਕੀਤਾ ਹੈ ਕਿ ਕੰਪਨੀ ਭਾਰਤ ਵਿੱਚ ਤਿੰਨ ਇਲੈਕਟ੍ਰੌਨਿਕ ਕਾਰ ਉਤਾਰੇਗੀ। ਪਹਿਲੀ ਕਾਰ ਕੋਨਾ ਇਲੈਕਟ੍ਰਿਕ ਹੋਏਗੀ, ਜਿਸ ਨੂੰ 2019 ਦੀ ਦੂਜੀ ਤਿਮਾਹੀ ਵਿੱਚ ਲਾਂਚ ਕਰਨ ਦੀ ਸੰਭਾਵਨਾ ਹੈ।
ਬਾਕੀ ਦੋ ਕਾਰਾਂ ਨੂੰ 2023 ਤਕ ਭਾਰਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਕੋਨਾ ਇਲੈਕਟ੍ਰਿਕ ਸਬੰਧਤ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ ਜਦਕਿ ਬਾਕੀ ਦੋ ਕਾਰਾਂ ਸਬੰਧੀ ਕੰਪਨੀ ਨੇ ਹਾਲੇ ਕੁਝ ਨਹੀਂ ਕਿਹਾ।
ਹੁੰਡਾਈ ਦੀ ਯੋਜਨਾ ਭਾਰਤ ਨੂੰ ਇਲੈਕਟ੍ਰੌਨਿਕ ਕਾਰਾਂ ਦਾ ਪ੍ਰੋਡਕਸ਼ਨ ਹੱਬ ਬਣਾਉਣ ਦੀ ਹੈ।
ਇਲੈਕਟ੍ਰੌਨਿਕ ਰੇਂਜ ਵਿੱਚ ਇਸਦੀ ਟੌਪ ਸਪੀਡ 150 ਕਿਮੀ ਪ੍ਰਤੀ ਘੰਟਾ ਹੋਏਗੀ। ਇੱਕ ਵਾਰ ਚਾਰਜ ਕਰਨ ’ਤੇ ਇਹ ਕਰੀਬ 250 ਕਿਮੀ ਦਾ ਸਫ਼ਰ ਤੈਅ ਕਰੇਗੀ।
ਅਫ਼ਵਾਹਾਂ ਹਨ ਕਿ ਬਾਕੀ ਦੋ ਕਾਰਾਂ ਵਿੱਚੋਂ ਇੱਕ ਕੰਪੈਕਟ SUV ਹੋ ਸਕਦੀ ਹੈ। ਇਸ ਨੂੰ ਕਾਰਲਿਨੋ ਕੰਸੈਪਟ ’ਤੇ ਤਿਆਰ ਕੀਤਾ ਜਾ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਹੁੰਡਾਈ ਦੀ ਇਲੈਕਟ੍ਰੌਨਿਕ ਕੰਪੈਕਟ SUV ਦਾ ਮੁਕਾਬਲਾ ਮਹਿੰਦਰਾ S201 ਨਾਲ ਹੋਏਗਾ।