Hyundai ਦੀ ਦਮਦਾਰ ਐਸਯੂਪੀ Venue, ਪਹਿਲੇ ਹੀ ਦਿਨ ਹਜ਼ਾਰਾਂ ਲੋਕਾਂ ਨੇ ਕਰਵਾਈ ਬੁੱਕ
ਹੁੰਡਈ ਵੈਨਿਊ ਦੀਆਂ ਕੀਮਤਾਂ ਬਾਰੇ ਖੁਲਾਸਾ 21 ਮਈ ਨੂੰ ਲੌਂਚ ਵਾਲੇ ਦਿਨ ਹੋਵੇਗਾ। ਪਰ ਕਿਆਸਅਰਾਈਆਂ ਹਨ ਕਿ ਇਹ 10 ਤੋਂ 12 ਲੱਖ ਦੇ ਆਸ-ਪਾਸ ਹੋਵੇਗਾ।
Download ABP Live App and Watch All Latest Videos
View In Appਵੈਨਿਊ ਵਿੱਚ ਸਨਰੂਫ, ਵਾਇਰਲੈੱਸ ਮੋਬਾਈਲ ਚਾਰਜਿੰਗ, Arkamys Sound ਦਾ ਮਿਊਜ਼ਿਕ ਸਿਸਟਮ, ਪਿਛਲੀ ਸੀਟ ਲਈ ਏਸੀ ਵੈਂਟ, ਕਰੂਜ਼ ਕੰਟਰੋਲ, ਕੌਰਨਰਿੰਗ ਲੈਂਪ, ਠੰਡਾ ਗਲਵ ਬੌਕਸ ਆਦਿ ਸੁਵਿਧਾਵਾਂ ਮਿਲਦੀਆਂ ਹਨ।
ਵੈਨਿਊ ਵਿੱਚ ਹੁੰਡਈ ਤਿੰਨ ਇੰਜਨ ਵਿਕਲਪ ਦੇ ਰਹੀ ਹੈ। ਪਹਿਲਾ ਆਈ-20 ਵਾਲਾ ਪੈਟਰੋਲ ਇੰਜਨ (1.2 L, 83 PS ਪਾਵਰ), ਦੂਜਾ ਵਿਕਲਪ ਨਵਾਂ ਪੈਟਰੋਲ ਇੰਜਨ (1.0 L ਕਾਪਾ-ਟੀ-ਜੀਡੀਆਈ, 120 PS ਪਾਵਰ) ਅਤੇ ਤੀਜਾ ਡੀਜ਼ਲ ਇੰਜਨ (1.4 L 90 PS ਪਾਵਰ) ਉਪਲਬਧ ਹੋਵੇਗਾ। ਵੈਨਿਊ 'ਚ ਪਹਿਲੀ ਵਾਰ ਆ ਰਿਹਾ ਪੈਟਰੋਲ ਇੰਜਨ ਹੀ 7-Speed ਆਟੋਮੈਟਿਕ ਗੀਅਰਬਾਕਸ ਨਾਲ ਆਵੇਗਾ ਤੇ ਇਸ ਵਿੱਚ ਡੂਅਲ ਕਲੱਚ ਨਾਲ ਆਵੇਗਾ।
ਹੁੰਡਈ ਵੈਨਿਊ ਵਿੱਚ ਕਾਫੀ ਸੁਰੱਖਿਆ ਸੁਵਿਧਾਵਾਂ ਹਨ। ਇਹ ਕਾਰ ਛੇ ਏਅਰਬੈਗ, ਵ੍ਹੀਕਲ ਸਟੇਬਿਲਿਟੀ ਕੰਟਰੋਲ, ਹਿੱਲ ਅਸਿਸਟ, ਏਬੀਐਸ, ਬਰੇਕ ਅਸਿਸਟ, ਆਈਸੋਫਿਕਸ ਬੱਚਿਆਂ ਵਾਲੀ ਸੀਟ ਨਾਲ ਆਉਂਦੀ ਹੈ।
ਇਸ ਤੋਂ ਬਾਅਦ ਹੁੰਡਈ ਦੀ ਬਲੂ ਲਿੰਕ ਤਕਨਾਲੋਜੀ ਵੀ ਜ਼ਿਕਰਯੋਗ ਹੈ ਜੋ ਪਹਿਲੀ ਵਾਰ ਇਸ ਸ਼੍ਰੇਣੀ ਦੀ ਕਾਰ ਵਿੱਚ ਉਤਾਰੀ ਜਾਵੇਗੀ। ਇਹ ਕਾਰ ਤੇ ਮਾਲਕ ਜਾਂ ਚਾਲਕ ਨਾਲ ਗੱਲਬਾਤ ਕਰਨ ਤੋਂ ਲੈ ਕੇ ਵੌਇਸ ਕਮਾਂਡ ਆਦਿ ਚਲਾਏਗੀ।
ਹੁੰਡਈ ਵੈਨਿਊ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਖ਼ਾਸ ਇਸ ਦਾ ਡਿਜ਼ਾਈਨ ਹੈ। ਦੇਖਣ ਵਿੱਚ ਇਹ ਕਾਰ ਕਾਫੀ ਆਕਰਸ਼ਕ ਹੈ। ਇਸ ਵਿੱਚ ਨਵੇਂ ਜ਼ਮਾਨੇ ਦੇ LED-DRL ਵੀ ਲੱਗੇ ਹੋਏ ਹਨ ਜੋ ਆਮ ਦੇ ਮੁਕਾਬਲੇ ਰਤਾ ਕੁ ਹੇਠਾਂ ਲਗਾਏ ਗਏ ਹਨ। ਇਸ ਦੀਆਂ ਹੈੱਡਲਾਈਟਸ ਤੇ ਫੌਗ ਲੈਂਪ ਵੀ ਪ੍ਰੋਜੈਕਟਰ ਕਿਸਮ ਦੇ ਹਨ।
ਹੁੰਡਈ ਵੈਨਿਊ ਦਾ ਸਿੱਧਾ ਮੁਕਾਬਲਾ ਮਾਰੂਤੀ ਵਿਟਾਰਾ ਬ੍ਰੇਜ਼ਾ, ਫ਼ੋਰਡ ਈਕੋਸਪੋਰਟ, ਟਾਟਾ ਨੈਕਸੋਨ, ਮਹਿੰਦਰਾ ਐਕਸਯੂਵੀ 300 ਆਦਿ ਨਾਲ ਹੋਵੇਗਾ। ਇਹ ਸ਼੍ਰੇਣੀ ਸਬ-ਫੋਰ ਮੀਟਰ ਭਾਵ ਚਾਰ ਮੀਟਰ ਤੋਂ ਘੱਟ ਲੰਮੀਆਂ ਕਾਰਾਂ ਦੀ ਹੈ, ਜੋ ਭਾਰਤ ਵਿੱਚ ਕਾਫੀ ਪਸੰਦ ਕੀਤੀ ਜਾ ਰਹੀ ਹੈ। ਵੈਨਿਊ ਹੁੰਡਈ ਦੀ ਪਹਿਲੀ Sub 4 Meter SUV ਹੈ।
ਹੁੰਡਈ ਨੇ ਆਪਣੀ ਨਵੀਂ ਕੰਪੈਕਟ ਐਸਯੂਵੀ ਵੈਨਿਊ ਦੀ ਘੁੰਡ ਚੁਕਾਈ ਬੇਸ਼ੱਕ ਕਈ ਦਿਨ ਪਹਿਲਾਂ ਕਰ ਦਿੱਤੀ ਸੀ, ਪਰ ਦੋ ਮਈ ਤੋਂ ਕੰਪਨੀ ਨੇ ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਵੈਨਿਊ ਨੂੰ ਪਹਿਲੇ ਹੀ ਦਿਨ 2,000 ਲੋਕਾਂ ਨੇ ਬੁੱਕ ਕਰਵਾ ਦਿੱਤਾ।
- - - - - - - - - Advertisement - - - - - - - - -