ਹੁੰਡਾਈ ਦੀ ਵੈਨਿਊ ਦੇਵੇਗੀ ਬ੍ਰੇਜ਼ਾ, XUV300, ਨੈਕਸਨ ਤੇ ਈਕੋਸਪੋਰਟ ਨੂੰ ਟੱਕਰ
ਕੰਪਨੀ ਦਾ ਕਹਿਣਾ ਹੈ ਕਿ ਸੈਗਮੈਂਟ ਫਰਸਟ ਫੀਰਚ ਵਜੋਂ ਇਸ ਕਾਰ ਵਿੱਚ ਈ-ਸਿੰਮ ਟੈਕਨਾਲੋਜੀ ਵੀ ਦਿੱਤੀ ਜਾ ਸਕਦੀ ਹੈ। ਇਸ ਨੂੰ ਮੋਬਾਈਲ ਐਪ ਜ਼ਰੀਏ ਕਾਰ ਦੇ ਲਾਈਟ ਫੰਕਸ਼ਨਜ਼, ਕਲਾਈਮੇਟ ਕੰਟਰੋਲ, ਇੰਜਣ ਸਟਾਰਟ/ਸਟਾਪ ਵਰਗੀਆਂ ਫੀਚਰਸ ਨੂੰ ਕੰਟਰੋਲ ਕਰਨ ਲਈ ਵਰਤਿਆ ਜਾ ਸਕਦਾ ਹੈ।
ਡੀਜ਼ਲ ਵਰਸ਼ਨ ਵਿੱਚ ਵੀ ਵਰਨਾ ਸੇਡਾਨ ਵਾਲਾ 1.4 ਲੀਟਰ ਇੰਜਣ ਦਿੱਤਾ ਜਾ ਸਕਦਾ ਹੈ। ਇਸ ਦੀ ਪਾਵਰ 90 ਪੀਐਸ ਤੇ ਟਾਰਕ 220 ਐਨਐਮ ਹੈ। ਇਹ ਇੰਜਣ 6 ਸਪੀਡ ਮੈਨੂਅਲ ਗੀਅਰਬਾਕਸ ਨਾਲ ਲੈਸ ਹੋ ਸਕਦਾ ਹੈ।
ਇਹ ਇੰਜਣ 7 ਸਪੀਡ ਡਿਊਲ-ਕਲੱਚ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਹੋ ਸਕਦਾ ਹੈ। ਚਰਚਾਵਾਂ ਹਨ ਕਿ ਇਸ ਵਿੱਚ ਕੰਪਨੀ ਵਰਨਾ ਸੇਡਾਨ ਵਾਲਾ 1.4 ਲੀਟਰ ਪੈਟਰੋਲ ਇੰਜਣ ਵੀ ਦੇ ਸਕਦੀ ਹੈ।
ਹੁੰਡਾਈ ਵੈਨਿਊ ਨੂੰ ਪੈਟਰੋਲ ਤੇ ਡੀਜ਼ਲ, ਦੋ ਵਰਸ਼ਨਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪੈਟਰੋਲ ਵਿੱਚ ਪਹਿਲਾ 1.0 ਲੀਟਰ ਦਾ ਟਰਬੋਚਾਰਜਿਡ ਇੰਜਣ ਹੈ। ਇਸ ਦੀ ਪਾਵਰ 100-120 ਪੀਐਸ ਤੇ ਟਾਰਕ 172 ਐਨਐਮ ਹੋਏਗੀ।
ਕੰਪਨੀ ਇਸ ਵਿੱਚ ਡੇ-ਟਾਈਮ ਰਨਿੰਗ ਲਾਈਟਾਂ ਤੇ ਟਰਨ ਇੰਡੀਕੇਟਰ ਵੀ ਦਏਗੀ। ਰਾਈਡਿੰਗ ਲਈ ਇਸ ਵਿੱਚ 16.0 ਇੰਚ ਦੇ ਡਿਊਲ-ਟੋਨ ਆਇਲ ਵ੍ਹੀਲ ਹੋਣਗੇ। ਇਨ੍ਹਾਂ 'ਤੇ 205/60 ਸੈਕਸ਼ਨ ਟਾਇਰ ਚੜ੍ਹੇ ਹੋਣਗੇ। ਟੇਲਲੈਂਪ ਨੂੰ ਚੌਕੋਰ ਸ਼ੇਪ ਵਿੱਚ ਪੇਸ਼ ਕੀਤਾ ਜਾਏਗਾ।
ਹੁੰਡਾਈ ਵੈਨਿਊ ਨੂੰ ਕਈ ਵਾਰ ਭਾਰਤ ਦੀਆਂ ਸੜਕਾਂ 'ਤੇ ਟੈਸਟਿੰਗ ਦੌਰਾਨ ਵੇਖਿਆ ਜਾ ਚੁੱਕਿਆ ਹੈ। ਕੰਪਨੀ ਇਸ ਦੇ ਪ੍ਰੋਡਕਸ਼ਨ ਮਾਡਲ ਨੂੰ 17 ਅਪਰੈਲ, 2019 ਨੂੰ ਲਾਂਚ ਕਰੇਗੀ। ਇਸ ਦਾ ਡਿਜ਼ਾਈਨ ਕਾਫੀ ਸ਼ਾਰਪ ਤੇ ਆਕਰਸ਼ਿਤ ਹੋਏਗਾ। ਟਾਟਾ ਹੈਰੀਅਰ ਵਾਂਗ ਇਸ ਵਿੱਚ ਬੰਪਰ 'ਤੇ ਪੋਜ਼ੀਸ਼ਨ ਹੈਂਡਲੈਂਪ ਹੋਣਗੇ।
ਹੁੰਡਾਈ ਵੈਨਿਊ ਦੀ ਸ਼ੁਰੂਆਤੀ ਕੀਮਤ 8 ਲੱਖ ਰੁਪਏ ਦੇ ਆਸ-ਪਾਸ ਹੋ ਸਕਦੀ ਹੈ। ਸੈਗਮੈਂਟ ਵਿੱਚ ਇਹ ਮਾਰੂਤੀ ਵਿਟਾਰਾ ਬ੍ਰੇਜ਼ਾ, ਮਹਿੰਦਰਾ XUV300, ਟਾਟਾ ਨੈਕਸਨ ਤੇ ਫੌਰਡ ਈਕੋਸਪੋਰਟ ਨੂੰ ਟੱਕਰ ਦਏਗੀ।
ਚੰਡੀਗੜ੍ਹ: ਹੁੰਡਾਈ ਦੀ ਸਬ ਕੰਪੈਕਟ ਐਸਯੂਵੀ ਵੈਨਿਊ ਇੰਨ੍ਹੀਂ ਦਿਨੀਂ ਕਾਫੀ ਚਰਚਾਵਾਂ ਵਿੱਚ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਭਾਰਤ ਵਿੱਚ ਇਸ ਨੂੰ ਮਈ 2019 ਵਿੱਚ ਲਾਂਚ ਕੀਤਾ ਜਾਏਗਾ।