ਈਦੂ ਸ਼ਰੀਫ਼ ਦੀ ਮਦਦ ਲਈ ਬਹੁੜੇ ਕਲਾਕਾਰ

'ਏਬੀਪੀ ਸਾਂਝਾ' ਵੱਲੋਂ ਪੰਜਾਬੀਅਤ ਦੇ ਉੱਘੇ ਢਾਡੀ ਈਦੂ ਸ਼ਰੀਫ਼ ਦੀ ਆਰਥਿਕ ਹਾਲਤ ਬਾਰੇ ਖੁਲਾਸਾ ਕਰਨ ਮਗਰੋਂ ਅੱਜ ਗਾਇਕ ਹਰਭਜਨ ਮਾਨ ਤੇ ਰਣਜੀਤ ਬਾਵਾ ਉਨ੍ਹਾਂ ਨੂੰ ਮਿਲਣ ਪਹੁੰਚੇ।
ਅਧਰੰਗ ਦੇ ਦੌਰੇ ਨੇ ਈਦੂ ਸ਼ਰੀਫ਼ ਨੂੰ ਪੰਜੇ ਉੱਤੇ ਪਾ ਦਿੱਤਾ। ਆਪਣੇ ਸਮੇਂ ਨੂੰ ਯਾਦ ਕਰ ਕੇ ਈਦੂ ਅੱਜ ਵੀ ਭਾਵੁਕ ਹੋ ਜਾਂਦਾ ਹੈ। ਈਦੂ ਦੀ ਗਾਇਕੀ ਦਾ ਪ੍ਰਮਾਣ ਉਸ ਦੇ ਕਮਰੇ ਵਿੱਚ ਪਏ ਸਨਮਾਨ ਪੱਤਰਾਂ ਤੋਂ ਲਗਾਇਆ ਜਾ ਸਕਦਾ ਹੈ।
ਇੱਥੇ ਘਰ ਦੇ ਦੋ ਕਮਰਿਆਂ ਵਿੱਚ ਈਦੂ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਜਿਸ ਕਮਰੇ ਵਿੱਚ ਈਦੂ ਪਿਆ ਹੈ ਉਸੇ ਕਮਰੇ ਵਿੱਚ ਰਸੋਈ ਵੀ ਹੈ। ਬਿਮਾਰੀ ਤੇ ਗ਼ਰੀਬ ਨੇ ਈਦੂ ਨੂੰ ਤੋੜ ਕੇ ਰੱਖ ਦਿੱਤਾ ਹੈ।
ਕਲਾਕਾਰਾਂ ਤੋਂ ਇਲਾਵਾ ਹੋਰ ਲੋਕ ਵੀ ਮਦਦ ਲਈ ਬਹੁੜੇ ਹਨ।
ਇਸ ਖੁਲਾਸੇ ਮਗਰੋਂ ਚੰਡੀਗੜ੍ਹ ਦੇ ਇਲਾਕੇ ਮਨੀਮਾਜਰਾ ਦੀਆਂ ਤੰਗ ਗਲੀਆਂ ਵਿੱਚ ਈਦੂ ਸ਼ਰੀਫ਼ ਦੇ ਘਰ ਕਲਾਕਾਰ ਪਹੁੰਚਣੇ ਸ਼ੁਰੂ ਹੋ ਗਏ ਹਨ।
'ਏਬੀਪੀ ਸਾਂਝਾ' ਵੱਲੋਂ ਪੰਜਾਬੀਅਤ ਦੇ ਉੱਘੇ ਢਾਡੀ ਈਦੂ ਸ਼ਰੀਫ਼ ਦੀ ਆਰਥਿਕ ਹਾਲਤ ਬਾਰੇ ਖੁਲਾਸਾ ਕਰਨ ਮਗਰੋਂ ਅੱਜ ਗਾਇਕ ਹਰਭਜਨ ਮਾਨ ਤੇ ਰਣਜੀਤ ਬਾਵਾ ਉਨ੍ਹਾਂ ਨੂੰ ਮਿਲਣ ਪਹੁੰਚੇ।