ਮਰੂਤੀ ਸਜੂਕੀ ਦੀ ਇਗਨਸ ਕਿਵੇਂ ਦੂਜਿਆਂ ਤੋਂ ਖਾਸ, ਜਾਣੋ

Ignis ਮਾਰੂਤੀ ਦੀ ਛੋਟੀ ਕਾਰ ਹੈ ਅਤੇ ਇਹ ਡੀਜ਼ਲ ਅਤੇ ਪੈਟਰੋਲ ਦੋਵਾਂ ਮਾਡਲਾਂ ਵਿੱਚ ਹੋਵੇਗੀ। ਇਸ ਕਾਰ ਦੀ ਬੇਸ ਮਾਡਲ 5.5 ਲੱਖ ਰੁਪਏ ਹੋਵੇਗਾ ਅਤੇ ਟਾਪ ਮਾਡਲ 8.5 ਲੱਖ ਦਾ ।
ਮਰੂਤੀ ਕਾਰਾਂ ਦੀ ਰੇਂਜ ‘ਚ ਇਗਨਿਸ ਨੂੰ ਸਭ ਤੋਂ ਐਡਵਾਂਸ ਇੰਫੋਟੇਮੈਂਟ ਸਿਸਟਮ ਮਿਲੇਗਾ। ਕੰਪਨੀ ਨੇ ਇਸ ਨਵੇਂ ਫੀਚਰ ਨੂੰ ਸਮਾਰਟਫੋਨ ਲਿੰਕੇਜ ਡਿਸਪਲੇਅ ਆਡੀਓ ਨਾਮ ਦਿੱਤਾ ਹੈ। ਇਹ ਸਮਾਰਟਪਲੇਅ ਯੂਨਿਟ ਦਾ ਹੀ ਅਪਡੇਟ ਹੈ। ਇਸ ‘ਚ ਐਪਲ ਕਾਰਪਲੇਅ ਤੇ ਗੂਗਲ ਐਂਡਰਾਇਡ ਆਟੋ ਕਨੈਕਟਿਵਿਟੀ ਦੀ ਸਹੂਲਤ ਮਿਲੇਗੀ।
ਕੰਪਨੀ ਨੇ ਪਹਿਲਾਂ ਬਲੇਨੋ ‘ਚ ਬਾਈ-ਜੇਨਨ ਹੈਡਲੈਂਪਸ ਦਿੱਤੇ, ਹੁਣ ਕੰਪਨੀ ਨੇ ਇਗਨਿਸ ‘ਚ ਐਲਈਡੀ ਪ੍ਰੋਜੈਕਟਰ ਹੈਡਲੈਂਪਸ ਦੇ ਕੇ ਨਵਾਂ ਦਾਅ ਖੇਡਿਆ ਹੈ। ਬਿਟਾਰਾ ਬ੍ਰੇਜ਼ਾ ਵਾਂਗ ਮਰੂਤੀ ਸਜ਼ੂਕੀ ਇਗਨਿਸ ‘ਚ ਵੀ ਕਸਟਮਾਈਜੇਬਲ ਕਿੱਟ ਮਿਲੇਗੀ। ਇਸ ‘ਚ ਰੂਫ-ਰੈਪ ਦੀ ਸਹੂਲਤ ਦਿੱਤੀ ਗਈ ਹੈ।
ਇਹ ਕਾਰ ਲੰਬੇ ਸਮੇਂ ਤੋਂ ਸੁਰਖੀਆਂ ‘ਚ ਬਣੀ ਹੋਈ ਹੈ। ਇਸ ਕਾਰ ਨੂੰ ਜਨਵਰੀ ‘ਚ ਹੀ ਬ੍ਰਿਟੇਨ ‘ਚ ਵੀ ਲਾਂਚ ਕੀਤਾ ਜਾਏਗਾ। ਬ੍ਰਿਟੇਨ ‘ਚ ਇਸ ਦੀ ਕੀਮਤ ਕਰੀਬ 9,999 ਪੌਂਡ (8.65 ਲੱਖ ਰੁਪਏ) ਤੋਂ ਸ਼ੁਰੂ ਹੋ ਕੇ 13,999 ਪੌਂਡ (12.11 ਲੱਖ ਰੁਪਏ) ਤੱਕ ਹੈ।
ਦੇਸ਼ ਦੀ ਸਭ ਤੋਂ ਵੱਡੀ ਆਟੋ ਮੋਬਾਈਲ ਕੰਪਨੀ ਮਰੂਤੀ ਸਜੂਕੀ ਨਵੇਂ ਸਾਲ ‘ਚ ਵੱਡਾ ਧਮਾਕਾ ਕਰਨ ਜਾ ਰਹੀ ਹੈ। ਕੰਪਨੀ ਆਪਣੀ ਕਾਰ ਇਗਨਸ 13 ਜਨਵਰੀ 2017 ਨੂੰ ਲਾਂਚ ਕਰਨ ਜਾ ਰਹੀ ਹੈ। ਖਾਸ ਤੌਰ ‘ਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਵਾਲੀ ਇਸ ਕਾਰ ‘ਚ ਕੰਪਨੀ ਨੇ ਕਈ ਐਡਵਾਂਸ ਤੇ ਕੰਫਰਟ ਫੀਚਰਜ਼ ਤੋਂ ਇਲਾਵਾ ਵੱਖਰਾ ਡਿਜ਼ਾਈਨ ਦਿੱਤਾ ਗਿਆ ਹੈ। ਇਗਨਿਸ ਦੀ ਈ-ਬੁਕਿੰਗ ਜਨਵਰੀ ਦੇ ਸ਼ੁਰੂ ‘ਚ ਹੋਣ ਲੱਗੇਗੀ।
ਬ੍ਰਿਟੇਨ ‘ਚ ਇਗਨਸ ਦੇ ਟੌਪ ਵੈਰੀਐਂਟ ਸਜੂਕੀ ਦੀ ਆਲ ਗ੍ਰਿਪ (ਆਲ ਵੀਲ੍ਹ ਡਰਾਈਵ) ਆਏਗਾ। ਹਾਲਾਂਕਿ ਭਾਰਤੀ ਬਾਜ਼ਾਰ ‘ਚ ਇਗਨਸ ਨੂੰ ਸ਼ਾਇਦ ਹੀ ਆਲ ਵਹੀਲ ਫੀਚਰ ਨਾਲ ਉਤਾਰਿਆ ਜਾਏ। ਇੱਥੇ ਇਸ ਦੀ ਕੀਮਤ ਕਰੀਬ 5 ਲੱਖ ਰੁਪਏ ਹੋਵੇਗੀ। ਇਗਨਸ ਨੂੰ ਨੈਕਸਾ ਡੀਲਰਸ਼ਿਪ ਰਾਹੀਂ ਵੇਚਿਆ ਜਾਏਗਾ।
ਮਾਈਕ੍ਰੋ ਐਸ.ਯੂ.ਵੀ. ਸੈਗਮੈਂਟ ‘ਚ ਆਉਣ ਵਾਲੀ ਇਗਨਸ ਦਾ ਮੁਕਾਬਲਾ ਮਹਿੰਦਰਾ ਦੀ ਕੇ.ਯੂ.ਵੀ.-100 ਨਾਲ ਹੋਵੇਗਾ। ਇਗਨਸ ਨੂੰ ਬਲੇਨੋ ਵਾਲੇ ਪਲੇਟਫਾਰਮ ‘ਤੇ ਬਣਾਇਆ ਗਿਆ ਹੈ। ਬ੍ਰਿਟੇਨ ‘ਚ ਸੇਫਟੀ ਲਈ ਇਗਨਸ ਨੂੰ 6 ਏਅਰਬੈਗ ਸਟੈਂਡਰਡ ਦਿੱਤੇ ਗਏ ਹਨ, ਜਦਕਿ ਭਾਰਤ ‘ਚ ਇਸ ਦੇ ਫਰੰਟ ਡਿਊਲ ਏਅਰਬੈਗ ਸਟੈਂਡਰਡ ਮਿਲਣਗੇ।