'ਆਪ' ਵਿਧਾਇਕ ਕੰਵਰ ਸੰਧੂ ਨੇ ਖੋਲ੍ਹੀ ਨਾਜਾਇਜ਼ ਮਾਇਨੰਗ ਦੀ ਪੋਲ
ਕੰਵਰ ਸਿੰਧੂ ਨੇ ਮੰਗ ਕੀਤੀ ਕਿ ਜੰਗਲਾਤ ਤੇ ਮਾਈਨਿੰਗ ਵਿਭਾਗ ਦੇ ਜੋ ਅਧਿਕਾਰੀ ਚੈਕਿੰਗ ਕਰਦੇ ਹਨ, ਉਨ੍ਹਾਂ ਨੂੰ ਹਥਿਆਰਬੰਦ ਗਾਰਡ ਦਿੱਤੇ ਜਾਣ।
ਦਰਅਸਲ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਿਊਂਕ ਤੇ ਸ਼ਿੰਗਾਰੀਵਾਲਾ ਵਿਚਾਲੇ ਪੈਂਦੇ ਮੋੜ ਉੱਤੇ ਵਣ ਵਿਭਾਗ ਦੇ ਕਰਮਚਾਰੀਆਂ ਉੱਤੇ ਰੇਤ ਮਾਫੀਆ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਸ ਕਾਰਨ ਪੰਜ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਮੁਹਾਲੀ ਜ਼ਿਲ੍ਹੇ ਦੇ ਜੇਅੰਤੀ ਮਾਜਰੀ, ਮਸੋਲ, ਭਖਿੰਡੀ, ਨਾਡਾ, ਪੜਛ, ਸਿਊਂਕ ਆਦਿ ਖੇਤਰਾਂ ਵਿੱਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਸਿਆਸੀ ਸਰਪ੍ਰਸਤੀ ਕਰਕੇ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਚੈਕਿੰਗ ਕਰਨ ਗਏ ਅਫਸਰਾਂ ਤੇ ਕਰਮਚਾਰੀਆਂ ‘ਤੇ ਜਾਨਲੇਵਾ ਹਮਲੇ ਹੋ ਰਹੇ ਹਨ। ਇਸ ਕਰਕੇ ਅਫਸਰ ਵੀ ਡਰਨ ਲੱਗੇ ਹਨ।
ਕੰਵਰ ਸੰਧੂ ਨੇ ਦਾਅਵਾ ਕੀਤਾ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ਰੇਆਮ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨਾਜਾਇਜ਼ ਮਾਈਨਿੰਗ ਰੋਕਣ ਲਈ ਸਿਰਫ ਬਿਆਨਬਾਜ਼ੀ ਕਰ ਰਹੀ ਹੈ। ਸਰਕਾਰ ਬਦਲਣ ਨਾਲ ਨਾਜਾਇਜ਼ ਮਾਈਨਿੰਗ ਵਿੱਚ ਕੋਈ ਕਮੀ ਨਹੀਂ ਆਈ।
ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਨਾਜਾਇਜ਼ ਮਾਈਨਿੰਗ ਦਾ ਭਾਂਡਾ ਭੰਨ੍ਹਿਆ। ਉਨ੍ਹਾਂ ਨੇ ਖੁਦ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕੀਤਾ।