✕
  • ਹੋਮ

ਬਠਿੰਡਾ 'ਚ ਘਰੋਂ ਨਿਕਲੇ ਪੜ੍ਹਨ, ਪੁਲ 'ਤੇ ਉਡੀਕ ਰਹੇ ਸੀ ਬੱਸ, ਬੇਕਾਬੂ ਟਰੱਕ ਕੁਚਲਿਆ, 10 ਮੌਤਾਂ

ਏਬੀਪੀ ਸਾਂਝਾ   |  08 Nov 2017 02:19 PM (IST)
1

ਘਟਨਾ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਮਨਪ੍ਰੀਤ ਬਾਦਲ ਨੇ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਤੇ ਜ਼ਖਮੀਆਂ ਦੀ ਹਰ ਸੰਭਵ ਮਦਦ ਕਰਨ ਦੇ ਹੁਕਮ ਦਿੱਤੇ ਹਨ।

2

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

3

ਇਹ ਹਾਦਸਾ ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਬਠਿੰਡਾ ਰਾਮਪੁਰਾ ਰੋਡ 'ਤੇ ਆਦੇਸ਼ ਹਸਪਤਾਲ ਨੇੜੇ ਵਾਪਰਿਆ ਹੈ।

4

ਦਰਅਸਲ ਇਹ ਵਿਦਿਆਰਥੀ ਜਿਸ ਬੱਸ਼ ਵਿੱਚ ਜਾ ਰਹੇ ਸੀ, ਉਹ ਖਰਾਬ ਹੋ ਗਈ। ਉਹ ਰੋਡ ‘ਤੇ ਖੜ੍ਹ ਕੇ ਹੋਰ ਵਾਹਨ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫਤਾਰ ਟਰੱਕ ਪਹਿਲਾਂ ਟਾਟਾ ਸੂਮੋ ਨਾਲ ਟਕਰਾਇਆ ਤੇ ਪਿਰ ਵਿਦਿਆਰਥੀਆਂ 'ਤੇ ਚੜ੍ਹ ਗਿਆ।

5

ਇਹ ਹਾਦਸਾ ਸ਼ਹਿਰ ਦੇ ਚੇਤਕ ਪਾਰਕ ਕੋਲ ਵਾਪਰਿਆ ਹੈ। ਇਹ ਸਾਰੇ ਵਿਦਿਆਰਥੀ ਵੱਖ-ਵੱਖ ਕਾਲਜਾਂ ਤੇ ਕੋਚਿੰਗ ਸੈਂਟਰਾਂ ‘ਚ ਪੜ੍ਹਦੇ ਸਨ।

6

ਬਠਿੰਡਾ ਨੇੜੇ ਵਾਪਰੇ ਬਿਆਨਕ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਮਰਨ ਵਾਲਿਆਂ ਵਿੱਚ ਨੌਂ ਵਿਦਿਆਰਥੀ ਤੇ ਇੱਕ ਅਧਿਆਪਕਾ ਸੀ। ਇਨ੍ਹਾਂ ਵਿੱਚ ਛੇ ਲੜਕੀਆਂ, ਤਿੰਨ ਲੜਕੇ ਤੇ ਇੱਕ ਅਧਿਆਪਕਾ ਸੀ।

7

ਸੜਕ 'ਤੇ ਖੜ੍ਹੇ 14 ਵਿਦਿਆਰਥੀਆਂ ਵਿੱਚੋਂ 10 ਦੀ ਮੌਤ ਹੋ ਗਈ ਤੇ ਚਾਰ ਜ਼ਖ਼ਮੀ ਹੋ ਗਏ।

  • ਹੋਮ
  • Photos
  • ਖ਼ਬਰਾਂ
  • ਬਠਿੰਡਾ 'ਚ ਘਰੋਂ ਨਿਕਲੇ ਪੜ੍ਹਨ, ਪੁਲ 'ਤੇ ਉਡੀਕ ਰਹੇ ਸੀ ਬੱਸ, ਬੇਕਾਬੂ ਟਰੱਕ ਕੁਚਲਿਆ, 10 ਮੌਤਾਂ
About us | Advertisement| Privacy policy
© Copyright@2026.ABP Network Private Limited. All rights reserved.