ਤਲਾਕ ਮਗਰੋਂ ਪਤੀਆਂ ਨੇ ਕਰ ਲਿਆ ਦੂਜਾ ਵਿਆਹ, ਇਨ੍ਹਾਂ ਹੀਰੋਇਨਾਂ ਨੇ ਇੰਝ ਲੰਘਾਈ ਜ਼ਿੰਦਗੀ
ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਨੇ ਲਗਭਗ 20 ਸਾਲਾਂ ਬਾਅਦ ਤਲਾਕ ਲੈ ਲਿਆ। ਹਾਲਾਂਕਿ ਦੋਵਾਂ ਨੇ ਦੋਬਾਰਾ ਵਿਆਹ ਨਹੀਂ ਕੀਤਾ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਅਰਬਾਜ਼ ਖਾਨ ਇੱਕ ਵਿਦੇਸ਼ੀ ਮਾਡਲ ਨੂੰ ਡੇਟ ਕਰ ਰਿਹਾ ਹੈ, ਜਦਕਿ ਮਲਾਇਕਾ ਉਸ ਤੋਂ ਛੋਟੇ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।
ਬਾਲੀਵੁੱਡ ਅਭਿਨੇਤਰੀ ਕਰਿਸ਼ਮਾ ਕਪੂਰ ਨੇ ਸੰਜੇ ਨਾਲ ਸਾਲ 2003 'ਚ ਵਿਆਹ ਕਰਵਾ ਲਿਆ ਸੀ ਪਰ ਸਾਲ 2016 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹੁਣ ਕਰਿਸ਼ਮਾ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ ਤੇ ਉਨ੍ਹਾਂ ਨੇ ਦੁਬਾਰਾ ਵਿਆਹ ਨਹੀਂ ਕੀਤਾ।
ਇਸ ਕੜੀ ਦਾ ਅਗਲਾ ਨਾਮ ਅਮ੍ਰਿਤਾ ਸਿੰਘ ਹੈ ਜਿਸ ਨੇ ਸੈਫ ਅਲੀ ਖਾਨ ਨਾਲ ਪ੍ਰੇਮ ਵਿਆਹ ਕੀਤਾ ਸੀ ਪਰ ਉਨ੍ਹਾਂ ਦਾ ਤਲਾਕ ਹੋ ਗਿਆ। ਸੈਫ ਅਲੀ ਖਾਨ ਨੇ ਕਰੀਨਾ ਕਪੂਰ ਖਾਨ ਨਾਲ ਵਿਆਹ ਕਰਵਾ ਲਿਆ। ਜਦਕਿ ਅਮ੍ਰਿਤਾ ਸਿੰਘ ਇੱਕਲੀ ਜ਼ਿੰਦਗੀ ਜੀਅ ਰਹੀ ਹੈ।
ਆਮਿਰ ਖਾਨ, ਜੋ ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣੇ ਜਾਂਦੇ ਹਨ, ਨੇ ਰੀਨਾ ਦੱਤਾ ਨਾਲ 1986 ਵਿੱਚ ਵਿਆਹ ਕੀਤਾ ਸੀ ਪਰ ਦੋਵਾਂ ਦਾ ਸਾਲ 2002 'ਚ ਤਲਾਕ ਹੋ ਗਿਆ। ਇਸ ਤੋਂ ਬਾਅਦ ਆਮਿਰ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ। ਰੀਨਾ ਨੇ ਦੁਬਾਰਾ ਵਿਆਹ ਨਹੀਂ ਕੀਤਾ।
ਬਾਲੀਵੁੱਡ ਵਿੱਚ ਬਹੁਤ ਸਾਰੇ ਜੋੜੇ ਅਜਿਹੇ ਹੋਏ ਹਨ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ, ਪਰ ਇਹ ਵਿਆਹ ਕਦੇ ਸਫਲ ਨਹੀਂ ਹੋ ਸਕੇ ਤੇ ਦੋਹਾਂ ਦਾ ਤਲਾਕ ਹੋ ਗਿਆ। ਇੱਥੇ ਅਸੀਂ ਉਨ੍ਹਾਂ ਅਭਿਨੇਤਰੀਆਂ ਬਾਰੇ ਦੱਸ ਰਹੇ ਹਾਂ ਜੋ ਤਲਾਕ ਤੋਂ ਬਾਅਦ ਆਪਣੀ ਜ਼ਿੰਦਗੀ ਇਕੱਲੇ ਗੁਜ਼ਾਰ ਰਹੀਆਂ ਹਨ ਤੇ ਉਨ੍ਹਾਂ ਦੇ ਸਾਬਕਾ ਪਤੀ ਨੇ ਵਿਆਹ ਕਰਵਾ ਲਿਆ।