✕
  • ਹੋਮ

ਆਜ਼ਾਦੀ ਦਿਹਾੜੇ 'ਤੇ ਮੰਤਰੀ ਦੇ ਸਮਾਗਮ 'ਚ ਰੰਗ 'ਚ ਭੰਗ

ਏਬੀਪੀ ਸਾਂਝਾ   |  15 Aug 2016 06:18 PM (IST)

ਸੰਗਰੂਰ ‘ਚ 70ਵੇਂ ਆਜ਼ਾਦੀ ਦਿਹਾੜੇ ਮੌਕੇ ਹੰਗਾਮਾ ਹੋ ਗਿਆ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਜਦੋਂ ਤਿਰੰਗਾ ਝੰਡਾਲਹਿਰਾਉਣ ਲੱਗੇ ਤਾਂ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ।

1

ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਦੀਆਂ ਜਥੇਬੰਦੀਆਂ ‘ਚ ਮੱਤਭੇਦ ਹੋਣ ਕਾਰਨ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾਂ ਸੁਤੰਤਰਤਾ ਸੈਨਾਨੀਆਂ ਦੀਆਂ ਮੰਗਾਂਪ੍ਰਤੀ ਗੰਭੀਰ ਰਹੀ ਹੈ ਤੇ ਮੁੱਖ ਮੰਤਰੀ ਵੀ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਨ।

2

ਸੁਤੰਤਰਤਾ ਸੈਨਾਨੀ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਹਰ ਵਾਰ ਉਨ੍ਹਾਂ ਨਾਲ ਕੀਤੇ ਵਾਅਦੇ ਮੁੱਕਰ ਜਾਂਦੀ ਹੈ। ਇਸੇ ਲਈ ਹੀ ਉਨ੍ਹਾਂ ਆਜ਼ਾਦੀ ਦਿਹਾੜੇ ‘ਤੇ ਆਪਣਾ ਰੋਸ ਜ਼ਾਹਰ ਕੀਤਾ ਹੈ।

3

ਸੰਗਰੂਰ ‘ਚ 70ਵੇਂ ਆਜ਼ਾਦੀ ਦਿਹਾੜੇ ਮੌਕੇ ਹੰਗਾਮਾ ਹੋ ਗਿਆ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਜਦੋਂ ਤਿਰੰਗਾ ਝੰਡਾਲਹਿਰਾਉਣ ਲੱਗੇ ਤਾਂ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ।

4

ਉਨ੍ਹਾਂ ਅੱਗੇ ਤੋਂ ਪੰਜਾਬ ਸਰਕਾਰ ਦੇ ਕਿਸੇ ਵੀ ਸਮਾਗਮ ‘ਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੰਗਰੂਰ ਦਾ ਆਜ਼ਾਦੀ ਦਿਹਾੜਾ ਵੈਸੇ ਵੀ ਫਿੱਕਾ ਰਿਹਾ ਕਿਉਂਕਿ ਲੋਕਾਂ ਲਈ ਲਾਈਆਂ ਕੁਰਸੀਆਂ ‘ਚੋਂ ਜ਼ਿਆਦਾ ਖਾਲੀ ਹੀ ਰਹੀਆਂ।

5

ਇਸਸਭ ਦੇ ਬਾਵਜੂਦ ਵੀ ਮੰਤਰੀ ਢੀਂਡਸਾ ਨੇ ਸੁਤੰਤਰਤਾ ਸੈਨਾਨੀਆਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਸਭ ਕੁਝ ਦੇਖਦੇਹੋਏ ਸੁਤੰਤਰਤਾ ਸੈਨਾਨੀ ਸਮਾਗਮ ਤੋਂ ਬਾਹਰ ਚਲੇ ਗਏ।

6

ਇਸੇ ਤਰ੍ਹਾਂ ਬਰਨਾਲਾ ‘ਚ ਵੀ ਸੁਤੰਤਰਤਾ ਸੈਨਾਨੀਆਂ ਨੇ ਆਪਣੇ ਮਸਲੇ ਉਠਾਏ ਤੇ ਸਮਾਗਮ ਦਾ ਬਾਈਕਾਟ ਕੀਤਾ।

  • ਹੋਮ
  • Photos
  • ਖ਼ਬਰਾਂ
  • ਆਜ਼ਾਦੀ ਦਿਹਾੜੇ 'ਤੇ ਮੰਤਰੀ ਦੇ ਸਮਾਗਮ 'ਚ ਰੰਗ 'ਚ ਭੰਗ
About us | Advertisement| Privacy policy
© Copyright@2026.ABP Network Private Limited. All rights reserved.