ਭਾਰਤ ਦੇ ਇਹ ਪੁਲ਼ ਦੇਖ ਹੋ ਜਾਓਗੇ ਹੈਰਾਨ!

ਪਮਬਮ ਪੁਲ਼: ਭਾਰਤ ਦਾ ਸਭ ਤੋਂ ਪਹਿਲਾ ਸੀ ਬ੍ਰਿਜ ਯਾਨੀ ਪਮਬਮ ਪੁਲ਼ 104 ਸਾਲ ਪੂਰੇ ਕਰ ਚੁੱਕਾ ਹੈ। ਇਹ ਭਾਰਤ ਦੇ ਦੂਜਾ ਸਭ ਤੋਂ ਵੱਡਾ ਪੁਲ਼ ਹੈ ਜੋ ਦੋ ਕਲੋਮੀਟਰ ਤਕ ਫੈਲਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਪੁਲ਼ ਉੱਚ ਤੀਬਰਤਾ ਵਾਲਾ ਭੂਚਾਲ ਵੀ ਝੱਲ ਸਕਦਾ ਹੈ। (ਤਸਵੀਰਾਂ: ਗੂਗਲ ਫਰੀ ਇਮੇਜ਼)
ਵਿਦਿਆਸਾਗਰ ਸੇਤੂ: ਇਸ ਨੂੰ ਹੁਗਲੀ ਬ੍ਰਿਜ ਵੀ ਕਿਹੀ ਜਾਂਦਾ ਹੈ। ਇਹ ਪੁਲ਼ ਟੋਲ ਬ੍ਰਿਜ ਹੈ ਪਰ ਸਾਈਕਲਾਂ ਲਈ ਕੋਈ ਫੀਸ ਨਹੀਂ ਵਸੂਲੀ ਜਾਂਦੀ। ਇਹ ਭਾਰਤ ਦਾ ਸਭ ਤੋਂ ਲੰਮਾ ਤੇ ਏਸ਼ੀਆ ਦੇ ਸਭ ਤੋਂ ਲੰਮੇ ਪੁਲ਼ਾਂ ’ਚ ਸ਼ੁਮਾਰ ਹੈ।
ਰਵਿੰਦਰ ਬ੍ਰਿਜ: ਪੱਛਮ ਬੰਗਾਲ ਵਿੱਚ ਹੁਗਲੀ ਨਦੇ ਦੇ ਉੱਤੇ ਬਣਿਆ ਇਹ ਕੈਂਟੀਲਿਵਰ ਸੇਤੂ ਹਾਵੜਾ ਨੂੰ ਕੋਲਕਾਤਾ ਨਾਲ ਜੋੜਦਾ ਹੈ। ਇਸ ਦਾ ਅਸਲ ਨਾਂ ‘ਨਵਾਂ ਹਾਵੜਾ ਪੁਲ਼’ ਸੀ ਜਿਸ ਨੂੰ 14 ਜੂਨ, 1965 ਨੂੰ ਬਦਲ ਕੇ ‘ਰਵਿੰਦਰ ਸੇਤੂ’ ਕਰ ਦਿੱਤਾ ਗਿਆ।
ਮੁੰਬਈ ਬਾਂਦਰਾ: ਇਹ ਪੁਲ਼ ਵਰਲੀ ਸੀਲਿੰਕ ਬਾਂਦਰਾ ਨੂੰ ਮੁੰਬਈ ਦੇ ਪੱਛਮ ਦੱਖਣੀ ਉਪ ਨਗਰਾਂ ਨਾਲ ਜੋੜਦਾ ਹੈ। ਇਸ ਨੂੰ ਰਾਜੀਵ ਗਾਂਧੀ ਸੀਲਿੰਕ ਵੀ ਕਿਹਾ ਕਿਹਾ ਜਾਂਦਾ ਹੈ। ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਦੀ ਇਸ ਯੋਜਨਾ ਨੂੰ 16 ਅਰਬ ਰੁਪਏ ਦੀ ਲਾਗਤ ਨਾਲ ਹਿੰਦੁਸਤਾਨ ਕੰਸਟਰੱਕਸ਼ਨ ਕੰਪਨੀ ਵੱਲੋਂ ਪੂਰਾ ਕੀਤਾ ਗਿਆ ਹੈ।
ਕੋਰੋਨੇਸ਼ਨ ਬ੍ਰਿਜ: ਇਹ ਪੱਛਮ ਬੰਗਾਲ ਸੂਬੇ ਦੇ ਦਾਰਜੀਲਿੰਗ ਸ਼ਹਿਰ ਵਿੱਚ ਬਣਿਆ ਹੈ। ਇਸ ਨੂੰ ‘ਸੇਵੋਕੇ ਬ੍ਰਿਜ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਥਾਨਕ ਲੋਕ ਇਸ ਨੂੰ ‘ਬਾਘ ਪੁਲ਼’ ਕਹਿੰਦੇ ਹਨ। ਇਹ ਤਿਸਤਾ ਨਦੀ ਉੱਪਰ ਬਣਿਆ ਹੈ ਜੋ ਦਾਰਜੀਲਿੰਗ ਤੇ ਜਲਪਾਈਗੁੜੀ ਸ਼ਹਿਰ ਨੂੰ ਕੌਮੀ ਰਾਜਮਾਰਗ 31 ਨਾਲ ਜੋੜਦਾ ਹੈ। ਇਸ ਦਾ ਨਿਰਮਾਣ 1937 ’ਚ ਸ਼ੁਰੂ ਹੋਇਆ ਸੀ ਤੇ ਕਰੀਬ 4 ਲੱਖ ਦੀ ਲਾਗਤ ਨਾਲ ਇਹ ਪੁਲ਼ 1941 ਵਿੱਚ ਮੁਕੰਮਲ ਹੋਇਆ ਸੀ।
ਚੰਡੀਗੜ੍ਹ: ਸੁੰਦਰ ਥਾਵਾਂ ਦੇ ਨਾਲ ਨਾਲ ਭਾਰਤ ਵਿੱਚ ਅਜਿਹੇ ਪੁਲ਼ ਵੀ ਹਨ ਜੋ ਦੂਰੋਂ ਵੇਖਣ ’ਤੇ ਬਹੁਤ ਸੁੰਦਰ ਲੱਗਦੇ ਹਨ। ਇਨ੍ਹਾਂ ਨੂੰ ਇੱਕ ਵਾਰ ਜ਼ਰੂਰ ਪਾਰ ਕਰਨ ਨੂੰ ਦਿਲ ਕਰਦਾ ਹੈ। ਜਾਣੋ ਇਨ੍ਹਾਂ ਖ਼ੂਬਸੂਰਤ ਪੁਲ਼ਾਂ ਬਾਰੇ