ਜਿੱਤ ਦੇ ਬਾਵਜੂਦ ਕਪਤਾਨ ਰੋਹਿਤ ਇਸ ਗੱਲੋਂ ਪ੍ਰੇਸ਼ਾਨ

ਰੋਹਿਤ ਨੇ ਕਿਹਾ, ਸਾਨੂੰ ਕੈਚ ਛੱਡਣ ਦੀਆਂ ਸੰਭਾਵਨਾਵਾਂ ਨੂੰ ਘਟਾਉਣਾ ਹੋਵੇਗਾ, ਇਹ ਟੀਮ ਲਈ ਬਹੁਤ ਨੁਕਸਾਨਦਾਇਕ ਹੈ। ਸਾਨੂੰ ਹਰ ਮੈਚ ਨਾਲ ਆਪਣੇ ਫੀਲਡਿੰਗ ਖੇਤਰ ਵਿੱਚ ਸੁਧਾਰ ਕਰਨਾ ਹੋਵੇਗਾ।
ਰੋਹਿਤ ਨੇ ਕਿਹਾ, ਅਸੀਂ ਚਾਹੁੰਦੇ ਸੀ ਕਿ ਬੰਗਲਾਦੇਸ਼ੀ ਖਿਡਾਰੀ ਬਾਊਂਡਰੀ ਵੱਲ ਸ਼ੌਟ ਮਾਰਨ। ਸਾਡੇ ਗੇਂਦਬਾਜ਼ਾਂ ਨੇ ਯੋਜਨਾ 'ਤੇ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਸਾਨੂੰ ਵੀ ਫ਼ਾਇਦਾ ਹੋਇਆ।
ਮੈਚ ਤੋਂ ਬਾਅਦ ਇੱਕ ਬਿਆਨ ਵਿੱਚ ਰੋਹਿਤ ਨੇ ਕਿਹਾ, ਸਾਡਾ ਪ੍ਰਦਰਸ਼ਨ ਸ਼ਾਨਦਾਰ ਸੀ। ਸਾਨੂੰ ਇਸ ਪ੍ਰਦਰਸ਼ਨ ਦੀ ਆਸ ਸੀ। ਸ਼੍ਰੀਲੰਕਾ ਨਾਲ ਖੇਡੇ ਗਏ ਮੈਚ ਵਿੱਚ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੇ। ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ਾਂ ਨੇ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਲਾਗੂ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ਗਵਾ ਕੇ 139 ਦੌੜਾਂ ਬਣਾਈਆਂ। ਮੈਚ 'ਚ ਸਿਖਰ ਧਵਨ ਨੇ ਸ਼ਾਨਦਾਰ ਅਰਧ ਸੈਂਕੜੇ ਨਾਲ (55) ਦੌੜਾਂ ਬਣਾਈਆਂ ਤੇ ਭਾਰਤ ਨੇ ਚਾਰ ਵਿਕਟਾਂ ਗਵਾ ਕੇ 140 ਦੌੜਾਂ ਨਾਲ ਜਿੱਤ ਦਰਜ ਕੀਤੀ।
ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਵਿਰੁੱਧ ਜਿੱਤ ਤੋਂ ਖੁਸ਼ ਹੈ, ਪਰ ਉਹ ਕਹਿੰਦਾ ਹੈ ਕਿ ਟੀਮ ਨੂੰ ਆਪਣੀ ਫੀਲਡਿੰਗ ਵਿੱਚ ਸੁਧਾਰ ਕਰਨਾ ਹੋਵੇਗਾ।
ਨਿਦਾਹਾਸ ਟਰਾਫ਼ੀ ਵਿੱਚ ਭਾਰਤੀ ਟੀਮ ਨੇ ਸ਼ਿਖਰ ਧਵਨ ਦੀ ਧਮਾਕੇਦਾਰ ਪਾਰੀ ਤੇ ਜੈਦਵੇ ਉਨਾਦਕਟ-ਵਿਜੇਸ਼ੰਕਰ ਦੀ ਸ਼ਾਨਦਾਰ ਸਪਿੰਨ ਗੇਂਦਬਾਜ਼ੀ ਦੀ ਬਦੌਤ 6 ਵਿਕਟਾਂ ਨਾਲ ਦੂਜਾ ਮੁਕਾਬਲਾ ਜਿੱਤ ਲਿਆ।