✕
  • ਹੋਮ

ਵਿੰਬੈਲਡਨ 'ਚ ਖਤਮ ਹੋਈ ਭਾਰਤੀ ਚੁਨੌਤੀ

ਏਬੀਪੀ ਸਾਂਝਾ   |  08 Jul 2016 05:05 PM (IST)

ਲੀਐਂਡਰ ਪੇਸ ਅਤੇ ਮਾਰਟੀਨਾ ਹਿੰਗਿਸ ਦੀ ਹਰ ਦੇ ਨਾਲ ਵਿੰਬੈਲਡਨ ਗ੍ਰੈਂਡ ਸਲੈਮ 'ਸੀ ਭਾਰਤੀ ਚੁਨੌਤੀ ਖਤਮ ਹੋ ਗਈ। ਪੇਸ-ਹਿੰਗਿਸ ਦੀ ਜੋੜੀ ਨੂੰ ਵਿੰਬੈਲਡਨ ਦੇ ਤੀਜੇ ਦੌਰ 'ਚ ਹਰ ਝੱਲਣੀ ਪਈ।

1

ਲੀਐਂਡਰ ਪੇਸ ਅਤੇ ਮਾਰਟੀਨਾ ਹਿੰਗਿਸ ਦੀ ਹਰ ਦੇ ਨਾਲ ਵਿੰਬੈਲਡਨ ਗ੍ਰੈਂਡ ਸਲੈਮ 'ਸੀ ਭਾਰਤੀ ਚੁਨੌਤੀ ਖਤਮ ਹੋ ਗਈ। ਪੇਸ-ਹਿੰਗਿਸ ਦੀ ਜੋੜੀ ਨੂੰ ਵਿੰਬੈਲਡਨ ਦੇ ਤੀਜੇ ਦੌਰ 'ਚ ਹਰ ਝੱਲਣੀ ਪਈ।

2

ਪੇਸ-ਹਿੰਗਿਸ ਦੀ ਜੋੜੀ ਨੂੰ ਮਿਕਸਡ ਡਬਲਸ ਕੈਟੇਗਰੀ 'ਚ ਬ੍ਰਿਟੇਨ ਦੀ ਹੀਥਰ ਵਾਟਸਨ ਅਤੇ ਫਿਨਲੈਂਡ ਦੇ ਹੈਨਰੀ ਕੌਂਟੀਨੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰਿਟਿਸ਼-ਫਿਨਲੈਂਡ ਦੀ ਜੋੜੀ ਨੇ ਇਸ ਮੈਚ 'ਚ ਪੇਸ-ਹਿੰਗਿਸ ਨੂੰ 3-6, 6-3, 6-2 ਦੇ ਫਰਕ ਨਾਲ ਹਰਾਇਆ।

3

ਪੇਸ-ਹਿੰਗਿਸ ਦੀ ਜੋੜੀ ਲਈ ਇੱਕ ਨਿਰਾਸ਼ਾਜਨਕ ਗੱਲ ਇਹ ਵੀ ਰਹੀ ਕਿ ਉਨ੍ਹਾਂ ਦੀ ਵਿਰੋਧੀ ਜੋੜੀ ਨੂੰ ਸ਼ੁਰੂਆਤੀ 2 ਮੈਚਾਂ 'ਚ ਵਾਕ-ਓਵਰ ਮਿਲੇ ਸੀ ਅਤੇ ਇਹ ਜੋੜੀ ਗ੍ਰੈਂਡ ਸਲੈਮ 'ਚ ਆਪਣਾ ਪਹਿਲਾ ਮੈਚ ਖੇਡ ਰਹੀ ਸੀ।

4

5

ਕੁਆਟਰਫਾਈਨਲ 'ਚ ਇਸ ਜੋੜੀ ਨੂੰ ਟੀਮੀਆ ਬਾਬੋਸ ਅਤੇ ਯਾਰਾਸਲੋਵਾ ਸ਼ੇਵੇਦੋਵਾ ਦੀ ਜੋੜੀ ਨੇ ਮਾਤ ਦਿੱਤੀ। ਹੰਗਰੀ ਅਤੇ ਕਜ਼ਾਖਸਤਾਨ ਦੀ ਜੋੜੀ ਨੇ ਇੰਡੋ-ਸਵਿਸ ਜੋੜੀ ਨੂੰ 6-2, 6-4 ਨਾਲ ਹਰਾਇਆ।

6

ਇਸਤੋਂ ਪਹਿਲਾਂ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੂੰ ਵੀ ਹਰ ਝੱਲਣੀ ਪਈ ਸੀ ਅਤੇ ਇਹ ਜੋੜੀ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਈ। ਸਾਨੀਆ-ਹਿੰਗਿਸ ਦੀ ਜੋੜੀ ਕੁਆਟਰਫਾਈਨਲ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਵਿੰਬੈਲਡਨ 'ਚ ਖਤਮ ਹੋਈ ਭਾਰਤੀ ਚੁਨੌਤੀ
About us | Advertisement| Privacy policy
© Copyright@2026.ABP Network Private Limited. All rights reserved.