✕
  • ਹੋਮ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਏਬੀਪੀ ਸਾਂਝਾ   |  16 Jan 2018 12:19 PM (IST)
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
1

ਮੋਹਨ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸ਼ਾਦੀ ਮਗਰੋਂ ਉਸ ਦਾ ਬੇਟਾ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸ਼ਹਿਰ ਦੇ ਏਐਸਪੀ ਅਮਰ ਸਿੰਘ ਜਾਧਵ ਨੇ ਥਾਣੇ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

2

ਰਿਸ਼ੀ ਦੇ ਪਿਤਾ ਮੋਹਨ ਕੁਮਾਰ ਸੇਠਵਾਨੀ ਯਵਤਮਾਲ ਵਿੱਚ ਸਟੂਡੀਓ ਚਲਾਉਂਦੇ ਹਨ। ਹਾਲਾਂਕਿ ਉਨ੍ਹਾਂ ਬੇਟੇ ਦੀ ਸ਼ਾਦੀ ਬਾਰੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ।

3

ਇੱਕ ਹੋਟਲ ਵਿੱਚ ਵਿਆਹ ਸਮਾਗਮ ਕੀਤਾ ਗਿਆ, ਜਿੱਥੇ 70-80 ਲੋਕ ਸ਼ਰੀਕ ਹੋਏ। 30 ਦਸੰਬਰ ਨੂੰ ਹੋਏ ਵਿਆਹ ਵਿੱਚ ਕਰੀਬ 10 ਗੇਅ ਕਪਲ ਵੀ ਸ਼ਾਮਲ ਹੋਏ।

4

ਰਿਪੋਰਟ ਮੁਤਾਬਕ, ਰਿਸ਼ੀ ਨੇ ਗੇਅ ਵਿਆਹ ਲਈ ਆਪਣੇ ਪਿਤਾ ਨੂੰ ਰਾਜ਼ੀ ਕਰ ਲਿਆ ਪਰ ਮਾਂ ਤਿਆਰ ਨਹੀਂ ਹੋਈ ਤੇ ਵਿਆਹ ਤੋਂ ਵੀ ਦੂਰ ਰਹੀ। ਨਾਗਪੁਰ ਦੇ 150 ਕਿੱਲੋਮੀਟਰ ਦੂਰ ਯਵਤਮਾਲ ਵਿੱਚ ਰਸਮਾਂ ਰਿਵਾਜ ਨਾਲ ਇਹ ਵਿਆਹ ਹੋਇਆ। ਰਿਸ਼ੀ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।

5

ਰਿਸ਼ੀ ਦੀ ਉਮਰ 40 ਸਾਲ ਹੈ। ਉਸ ਨੇ ਆਈਆਈਟੀ ਪੋਵਈ ਤੋਂ 1997 ਵਿੱਚ ਪੜ੍ਹਾਈ ਕੀਤੀ ਹੈ ਤੇ ਉਸ ਕੋਲ ਅਮਰੀਕਾ ਦਾ ਗਰੀਨ ਕਾਰਡ ਵੀ ਹੈ। ਰਿਸ਼ੀ ਨੇ ਜਦੋਂ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਵਿਆਹ ਦੀ ਗੱਲ ਦੱਸੀ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਪਰ ਦਸੰਬਰ ਦੇ ਆਖ਼ਰੀ ਹਫ਼ਤੇ ਉਹ ਭਾਰਤ ਆਇਆ ਤੇ ਪਿਤਾ ਨੂੰ ਰਾਜ਼ੀ ਕਰ ਲਿਆ।

6

ਦੱਸ ਦਈਏ ਕਿ ਭਾਰਤੀ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਮਲਿੰਗੀ ਸਬੰਧੀ ਅਪਰਾਧ ਦਾਇਰੇ ਤੋਂ ਬਾਹਰ ਕੀਤੇ ਜਾਣ ਜਾਂ ਨਹੀਂ, ਇਸ ਨੂੰ ਲੈ ਕੇ ਕੋਰਟ ਫਿਰ ਤੋਂ ਵਿਚਾਰ ਕਰੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹੀ ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਪਲਟ ਦਿੱਤਾ ਸੀ ਤੇ ਧਾਰਾ 377 ਤਹਿਤ ਗੇਅ ਸੈਕਸ ਨੂੰ ਅਪਰਾਧ ਕਰਾਰ ਦਿੱਤਾ ਸੀ। ਇਸ ਲਈ ਫ਼ਿਲਹਾਲ ਭਾਰਤ ਵਿੱਚ ਗੇਅ ਸੈਕਸ ਅਪਰਾਧ ਹੈ।

7

ਮਹਾਰਾਸ਼ਟਰ ਵਿੱਚ ਗੇ ਜੋੜੇ ਨੇ ਵਿਆਹ ਕੀਤੀ ਹੈ। ਮੂਲ ਰੂਪ ਤੋਂ ਯਵਤਮਾਲ ਦੇ ਰਹਿਣ ਵਾਲੇ ਰਿਸ਼ੀ ਸੇਠਨਾਨੇ ਨੇ ਵੀਅਤਨਾਮ ਦੇ ਇੱਕ ਲੜਕੇ ਨਾਲ ਵਿਆਹ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪੇਸ਼ੇ ਤੋਂ ਇੰਜੀਅਨਰ ਰਿਸ਼ੀ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕੰਮ ਕਰਦੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਇੱਕ ਆਨਲਾਈਨ ਡੇਟਿੰਗ ਵੈੱਬਸਾਈਟ ਦੇ ਜਰੀਏ ਉਸ ਦੀ ਮੁਲਾਕਾਤ ਵੀਅਤਨਾਮ ਦੇ ਵਿਨਹ ਨਾਲ ਹੋਈ, ਆਓ ਜਾਣਦੇ ਹਾਂ ਪੂਰਾ ਮਾਮਲਾ..

  • ਹੋਮ
  • Photos
  • ਖ਼ਬਰਾਂ
  • ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
About us | Advertisement| Privacy policy
© Copyright@2026.ABP Network Private Limited. All rights reserved.