ਪਾਕਿ ਜੇਲ੍ਹ 'ਚ ਬੰਦ ਆਸ਼ਿਕ ਦੀ ਮਦਦ ਕਰੇਗਾ ਭਾਰਤ
ਪਾਕਿਸਤਾਨ ਦੀ ਜੇਲ੍ਹ ਵਿੱਚ ਚਾਰ ਸਾਲ ਤੋਂ ਬੰਦ ਭਾਰਤੀ ਕੈਦੀ ਹਾਮਿਦ ਨੇਹਾਲ ਅੰਸਾਰੀ ਉੱਤੇ ਵਧ ਰਹੇ ਹਮਲਿਆਂ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਹਰਕਤ ਵਿੱਚ ਆ ਗਿਆ ਹੈ।
ਮੁੰਬਈ ਦਾ ਰਹਿਣ ਵਾਲਾ ਹਾਮਿਦ ਨੇਹਾਲ ਅੰਸਾਰੀ ਅਸਲ ਵਿੱਚ ਇੰਜਨੀਅਰ ਹੈ। ਹਾਮਿਦ ਨੂੰ ਕੁਝ ਸਾਲ ਪਹਿਲਾਂ ਇੰਟਰਨੈੱਟ ਉੱਤੇ ਪਾਕਿਸਤਾਨੀ ਲੜਕੀ ਨਾਲ ਪਿਆਰ ਹੋ ਗਿਆ ਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਸਥਿਤੀ ਭਾਰਤੀ ਹਾਈ ਕਮਿਸ਼ਨ ਨੂੰ ਅੰਸਾਰੀ ਦੀ ਪੂਰੀ ਮਦਦ ਦੇ ਆਦੇਸ਼ ਦਿੱਤੇ ਹਨ। ਅੰਸਾਰੀ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਉਸ ਨੂੰ ਰਿਹਾਅ ਨਹੀਂ ਕਰ ਰਿਹਾ। ਅੰਸਾਰੀ ਉੱਤੇ ਜੇਲ੍ਹ ਵਿੱਚ ਤਿੰਨ ਵਾਰ ਹਮਲਾ ਹੋ ਚੁੱਕਾ ਹੈ।
ਅੰਸਾਰੀ ਉੱਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਮਦਦ ਦਾ ਭਰੋਸਾ ਦਿੱਤਾ।
ਅਫ਼ਗ਼ਾਨਿਸਤਾਨ ਪਹੁੰਚ ਕੇ ਵੀ ਉਹ ਲੜਕੀ ਨਾਲ ਸੰਪਰਕ ਵਿੱਚ ਰਿਹਾ। ਆਖ਼ਰਕਾਰ ਅੰਸਾਰੀ ਨੇ ਬਿਨਾਂ ਵੀਜ਼ੇ ਦੇ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਲਿਆ। ਪਾਕਿਸਤਾਨ ਪਹੁੰਚਣ ਉੱਤੇ ਅੰਸਾਰੀ ਤੇ ਉਸ ਦੀ ਪ੍ਰੇਮਿਕਾ ਦੀ ਮੁਲਾਕਾਤ ਵੀ ਹੋਈ। ਪਰ ਇੱਕ ਦਿਨ ਅੰਸਾਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਅੰਸਾਰੀ ਨੂੰ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਜੋ ਕਿ ਹੁਣ ਪੂਰੀ ਹੋ ਚੁੱਕੀ ਹੈ।
ਪਾਕਿਸਤਾਨ ਦੀ ਜੇਲ੍ਹ ਵਿੱਚ ਚਾਰ ਸਾਲ ਤੋਂ ਬੰਦ ਭਾਰਤੀ ਕੈਦੀ ਹਾਮਿਦ ਨੇਹਾਲ ਅੰਸਾਰੀ ਉੱਤੇ ਵਧ ਰਹੇ ਹਮਲਿਆਂ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਹਰਕਤ ਵਿੱਚ ਆ ਗਿਆ ਹੈ।