ਭਾਰਤੀ ਮੂਲ ਦੀ ਗੀਨਾ ਮਿਲਰ ਯੂ ਕੇ ਦੀ ਪ੍ਰਭਾਵਸ਼ਾਲੀ ਹਸਤੀ ਬਣੀ
ਇਸ ਮੁਹਿੰਮ ਦੌਰਾਨ ਗੀਨਾ ਮਿਲਰ ਨੂੰ ਕਈ ਧਮਕੀਆਂ ਤੇ ਅਸ਼ਲੀਲ ਤੇ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਗੀਨਾ ਮਿਲਰ ਦੀ ਇਸ ਮੁਹਿੰਮ ਬਾਰੇ ਕਿਹਾ ਗਿਆ ਕਿ ਆਰਟੀਕਲ 50 ਨੂੰ ਲਾਗੂ ਕਰਨ ਤੋਂ ਪਹਿਲਾਂ ਬ੍ਰਿਟੇਨ ਦੀ ਪਾਰਲੀਮੈਂਟ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ, ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਪਿੱਛੋਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਇਸ ਦੀ ਬਕਾਇਦਾ ਪ੍ਰਵਾਨਗੀ ਲੈਣੀ ਪਈ।
ਉਹ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਬ੍ਰੈਗਜ਼ਿਟ ਕੇਸ ਵਿੱਚ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜੇ ਕਰਨ ਕਰਕੇ ਉਹ ਚਰਚਾ ਵਿੱਚ ਰਹੀ ਅਤੇ ਜਿਸ ਕਰਕੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਹੈ।
ਗੁਆਨਾ ਦੇਸ਼ ਦੀ ਜਨਮੀ ਗੀਨਾ ਮਿਲਰ ਦਾ ਅਸਲ ਨਾਂਅ ਗੀਨਾ ਨਾਦਿਰਾ ਸਿੰਘ ਹੈ, ਉਹ ਗੁਆਨਾ ਦੇ ਸਾਬਕਾ ਅਟਾਰਨੀ ਜਨਰਲ ਦੂਨਦਾਨ ਸਿੰਘ ਦੀ ਬੇਟੀ ਹੈ।
ਲੰਡਨ- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਬ੍ਰੇਗਜ਼ੈਟ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਬ੍ਰਿਟੇਨ ਦੀ ਪਾਰਲੀਮੈਂਟ ਤੋਂ ਪ੍ਰਵਾਨਗੀ ਲੈਣ ਲਈ ਮਜ਼ਬੂਰ ਕਰਨ ਵਾਲੀ ਭਾਰਤੀ ਮੂਲ ਦੀ 52 ਸਾਲਾ ਗੀਨਾ ਮਿਲਰ ਨੂੰ ਕੱਲ੍ਹ ਅਫਰੀਕੀ ਅਤੇ ਅਫਰੀਕੀ ਕੈਰੇਬੀਅਨ ਵਿਰਾਸਤ ਦੇ 100 ਲੋਕਾਂ ਲਈ ਸਾਲ 2018 ਵਿੱਚ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਵਿੱਚ ਦਰਜ ਕੀਤਾ ਗਿਆ ਹੈ।