ਯੂ.ਐਸ. ਓਪਨ 'ਚ ਭਾਰਤੀ ਖਿਡਾਰੀਆਂ ਦੀ ਜੇਤੂ ਸ਼ੁਰੂਆਤ
ਪੁਰਸ਼ਾਂ ਦੇ ਡਬਲਸ ਮੁਕਾਬਲੇ 'ਚ ਭਾਰਤ ਦੇ ਰੋਹਨ ਬੋਪੰਨਾ ਨੇ ਡੈਨਮਾਰਕ ਦੇ ਆਪਣੇ ਜੋੜੀਦਾਰ ਫਰੈਡਰਿਕ ਨੀਲਸਨ ਨਾਲ ਮਿਲਕੇ ਗ੍ਰੈਂਡ ਸਲੈਮ 'ਚ ਜੇਤੂ ਆਗਾਜ਼ ਕੀਤਾ।
ਲੀਐਂਡਰ ਪੇਸ ਨੇ ਆਪਣੀ ਸਵਿਸ ਜੋੜੀਦਾਰ ਮਾਰਟੀਨਾ ਹਿੰਗਿਸ ਨਾਲ ਮਿਲਕੇ ਜਿੱਤ ਦਰਜ ਕੀਤੀ। ਇੰਡੋ-ਸਵਿਸ ਜੋੜੀ ਨੇ ਅਮਰੀਕਾ ਦੀ ਸਾਸ਼ਿਆ ਵਿਰਕੀ ਅਤੇ ਫਰਾਂਸ ਦੇ ਫਰਾਂਸਿਸ ਟੀਆਫੋਏ ਦੀ ਜੋੜੀ ਨੂੰ ਮਾਤ ਦਿੱਤੀ।
ਪੇਸ-ਹਿੰਗਿਸ ਦੀ ਜੋੜੀ ਨੇ ਇਹ ਮੈਚ 6-3, 6-2 ਦੇ ਫਰਕ ਨਾਲ 51 ਮਿਨਟ 'ਚ ਹੀ ਜਿੱਤ ਲਿਆ।
ਬੋਪੰਨਾ ਨੇ ਨੀਲਸਨ ਨਾਲ ਮਿਲਕੇ ਚੈਕ ਰਿਪਬਲਿਕ ਦੇ ਰੈਡੇਕ ਸਟੈਪਨੇਕ ਅਤੇ ਸਰਬੀਆ ਦੇ ਨੇਨਾਦ ਜੀਮੋਂਜਿਕ ਦੀ ਜੋੜੀ ਨੂੰ 6-3, 6-7, 6-3 ਦੇ ਫਰਕ ਨਾਲ ਮਾਤ ਦਿੱਤੀ।
ਸਾਨੀਆ ਮਿਰਜ਼ਾ ਨੇ ਚੈਕ ਰਿਪਬਲਿਕ ਦੀ ਆਪਣੀ ਜੋੜੀਦਾਰ ਬਾਰਬੋਰਾ ਸਟ੍ਰਾਈਕੋਵਾ ਦੇ ਨਾਲ ਮਿਲਕੇ ਜਿੱਤ ਦਰਜ ਕੀਤੀ।
ਬਤੌਰ ਜੋਡੀ ਇਹ ਸਾਨੀਆ ਅਤੇ ਬਾਰਬੋਰਾ ਦਾ ਪਹਿਲਾ ਗ੍ਰੈਂਡ ਸਲੈਮ ਹੈ। ਸਾਨੀਆ ਨੇ ਬਾਰਬੋਰਾ ਨਾਲ ਮਿਲਕੇ ਅਮਰੀਕਾ ਦੀ ਜਾਡਾ ਮੀ ਹਾਰਟ ਅਤੇ ਐਨਾ ਸ਼ੀਬਾਰਾ ਦੀ ਜੋੜੀ ਨੂੰ ਮਾਤ ਦਿੱਤੀ। 1 ਘੰਟੇ 9 ਮਿਨਟ ਤਕ ਚੱਲੇ ਮੁਕਾਬਲੇ 'ਚ ਸਾਨੀਆ-ਬਾਰਬੋਰਾ ਦੀ ਜੋੜੀ ਨੇ 6-3, 6-2 ਦੇ ਫਰਕ ਨਾਲ ਜਿੱਤ ਦਰਜ ਕੀਤੀ।
ਭਾਰਤੀ ਟੈਨਿਸ ਖਿਡਾਰੀ ਲੀਐਂਡਰ ਪੇਸ, ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਨੇ ਯੂ.ਐਸ. ਓਪਨ ਗ੍ਰੈਂਡ ਸਲੈਮ 'ਚ ਜੇਤੂ ਆਗਾਜ਼ ਕੀਤਾ ਹੈ। ਡਬਲਸ ਮੁਕਾਬਲਿਆਂ 'ਚ ਭਾਰਤ ਦੇ ਇਨ੍ਹਾਂ ਖਿਡਾਰੀਆਂ ਨੇ ਜਿੱਤ ਦਰਜ ਕਰ ਦੂਜੇ ਦੌਰ 'ਚ ਐਂਟਰੀ ਕੀਤੀ।