IS ਦੇ ਗੜ੍ਹ 'ਚ 'ਖਾਲਸਾ'
ਰਵੀ ਸਿੰਘ ਖ਼ਾਲਸਾ ਏਡ ਨਾਮਕ ਸੰਸਥਾ ਦੇ ਬੈਨਰ ਹੇਠ ਇਰਾਕ ਪਹੁੰਚੇ ਅਤੇ ਆਪਣੇ ਵਲੰਟੀਅਰਾਂ ਦੇ ਨਾਲ ਇਰਾਕੀ ਲੋਕਾਂ ਲਈ ਲੰਗਰ, ਘਰ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ।
Download ABP Live App and Watch All Latest Videos
View In Appਸਾਲ 2014 ਵਿੱਚ ਆਈ ਐਸ ਨੇ ਇਰਾਕ ਉੱਤੇ ਹਮਲਾ ਕਰ ਦਿੱਤਾ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਥੇ ਰਹਿਣ ਵਾਲੇ ਯਜੀਦੀ ਲੋਕਾਂ ਦਾ ਸਭ ਤੋਂ ਬੁਰਾ ਹਾਲ ਹੈ। ਜ਼ਿਆਦਾਤਰ ਯਜੀਦੀ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ।
ਅਸਲ ਵਿੱਚ ਰਵੀ ਸਿੰਘ ਪੰਜਾਬੀ ਮੂਲ ਦਾ ਇੰਗਲੈਂਡ ਦਾ ਨਾਗਰਿਕ ਹੈ।
ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਇਸ ਦੀ ਸਭ ਤੋਂ ਵੱਡੀ ਉਦਾਹਰਨ ਰਵੀ ਸਿੰਘ ਹੈ ਜੋ ਭਿਆਨਕ ਜੰਗ ਦੀ ਲੜਾਈ ਵਿੱਚ ਜੂਝ ਰਹੇ ਇਰਾਕ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ।
ਯਹੂਦੀ ਲੋਕਾਂ ਦੇ ਲਈ ਇੱਕ ਤਰ੍ਹਾਂ ਦਾ ਮਸੀਹਾ ਬਣ ਕੇ ਰਵੀ ਸਿੰਘ ਆਇਆ ਹੈ। ਕਿਉਂਕਿ ਜੰਗ ਕਾਰਨ ਇਰਾਕ ਵਿੱਚ ਆਮ ਲੋਕਾਂ ਦਾ ਕਾਫ਼ੀ ਬੁਰਾ ਹੋਇਆ ਪਿਆ ਹੈ।
ਆਈ ਐਸ ਤੋਂ ਡਰਦੇ ਹੋਏ ਘਰ ਵਾਰ ਛੱਡ ਕੇ ਬੇਘਰ ਹੋਏ ਇਰਾਕੀ ਲੋਕਾਂ ਨੂੰ ਹਰ ਜ਼ਰੂਰਤ ਦਾ ਸਮਾਨ ਰਵੀ ਸਿੰਘ ਮੁਹੱਈਆ ਕਰਵਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਰਵੀ ਸਿੰਘ ਇਰਾਕ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ।
- - - - - - - - - Advertisement - - - - - - - - -