✕
  • ਹੋਮ

ਭਾਰਤੀ ਮੂਲ ਦੀ ਮਹਿਲਾ ਦੀ ਅਮਰੀਕਾ 'ਚ ਬੱਲੇ ਬੱਲੇ

ਏਬੀਪੀ ਸਾਂਝਾ   |  16 Dec 2016 01:41 PM (IST)
1

ਕਿਊਪਰਟੀਨਾ ਦੀ ਮੇਅਰ ਦੇ ਰੂਪ 'ਚ ਚੁਣੀ ਜਾਣ ਵਾਲੀ ਸਵਿਤਾ ਭਾਰਤੀ ਮੂਲ ਦੀ ਪਹਿਲੀ ਔਰਤ ਹਨ। ਸਵਿਤਾ 19 ਸਾਲਾਂ ਤੋਂ ਕਿਊਪਰਟੀਨਾ 'ਚ ਰਹਿ ਰਹੀ ਹੈ ਅਤੇ ਉਹ ਸ਼ਹਿਰ 'ਚ ਕਈ ਭਾਈਚਾਰਕ ਸਰਗਰਮੀਆਂ 'ਚ ਪੂਰੀ ਤਰ੍ਹਾਂ ਨਾਲ ਸ਼ਾਮਲ ਰਹੀ ਹੈ।

2

ਅਮਰੀਕਾ 'ਚ ਪਹਿਲੀ ਵਾਰ ਭਾਰਤੀ ਮੂਲ ਦੀ ਅਮਰੀਕੀ ਔਰਤ ਸਵਿਤਾ ਵੈਦਨਾਥਨ ਕੈਲੇਫੋਰਨੀਆ 'ਚ ਕਿਊਪਰਟੀਨਾ ਸ਼ਹਿਰ ਦੀ ਨਵੀਂ ਮੇਅਰ ਚੁਣੀ ਗਈ ਹੈ। ਕਿਊਪਰਟੀਨਾ ਸ਼ਹਿਰ 'ਐਪਲ' ਦੇ ਦਫ਼ਤਰ ਕਾਰਨ ਜਾਣਿਆ ਜਾਂਦਾ ਹੈ। ਸਵਿਤਾ ਵੈਦਨਾਥਨ ਨੇ ਐੱਮ.ਬੀ. ਏ. ਕੀਤੀ ਹੈ ਅਤੇ ਹਾਈ ਸਕੂਲ 'ਚ ਅਧਿਆਪਕਾ ਸਮੇਤ ਵਣਜ ਬੈਂਕ 'ਚ ਇੱਕ ਅਧਿਕਾਰੀ ਦੇ ਰੂਪ 'ਚ ਕੰਮ ਕਰ ਚੁੱਕੀ ਹੈ।

3

ਸਵਿਤਾ ਨੇ ਲਿਖਿਆ,''ਮੈਨੂੰ ਅਜਿਹੇ ਕਈ ਵਧਾਈ ਸੰਦੇਸ਼ ਮਿਲੇ ਹਨ ਜਿਸ 'ਚ ਕਿਹਾ ਗਿਆ ਹੈ ਕਿ ਮੈਂ ਇਸ ਸ਼ਹਿਰ ਦੀ ਮੇਅਰ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਹਾਂ।''

4

ਫੋਰਬਸ ਮੁਤਾਬਿਕ ਕਿਊਪਰਟੀਨਾ ਅਮਰੀਕਾ ਦੇ ਉਨ੍ਹਾਂ ਛੋਟੇ ਸ਼ਹਿਰਾਂ 'ਚੋਂ ਇੱਕ ਹੈ, ਜਿੱਥੇ ਸਿੱਖਿਆ ਦੀ ਦਰ ਉੱਚੀ ਹੈ।

5

ਕਿਊਪਰਟੀਨਾ ਦੇ ਭਾਈਚਾਰਾ ਹਾਲ 'ਚ ਮੇਅਰ ਵਜੋਂ ਸਹੁੰ ਚੁੱਕ ਸਮਾਗਮ ਦੌਰਾਨ ਸਵਿਤਾ ਨੇ ਕਿਹਾ ਕਿ ''ਇਹ ਨਿਸ਼ਚਿਤ ਤੌਰ 'ਤੇ ਮੇਰੇ ਜੀਵਨ ਦਾ ਬਹੁਤ ਮਹੱਤਵਪੂਰਨ ਪਲ ਹੈ।'' ਸਹੁੰ ਚੁੱਕ ਸਮਾਗਮ ਵਿੱਚ ਸਵਿਤਾ ਦੀ ਮਾਂ ਖ਼ਾਸ ਤੌਰ ਤੇ ਭਾਰਤ ਤੋਂ ਪਹੁੰਚੀ ਹੋਈ ਸੀ। ਅਹੁਦਾ ਸੰਭਾਲਣ ਦੇ ਬਾਅਦ ਸਵਿਤਾ ਨੇ ਆਪਣੀ ਪਹਿਲੀ ਸੂਚਨਾ ਸਿੱਖਿਆ ਨੂੰ ਲੈ ਕੇ ਜਾਰੀ ਕੀਤੀ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਮੂਲ ਦੀ ਮਹਿਲਾ ਦੀ ਅਮਰੀਕਾ 'ਚ ਬੱਲੇ ਬੱਲੇ
About us | Advertisement| Privacy policy
© Copyright@2026.ABP Network Private Limited. All rights reserved.