ਜਿੱਤੇ ਨਹੀਂ ਪਰ ਅਭਿਆਸ 'ਚ ਰਹੇ ਹਿਟ
ਟੀਮ ਇੰਡੀਆ ਨੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਪ੍ਰੈਸੀਡੈਂਟਸ XI ਖਿਲਾਫ ਖੇਡੇ ਅਭਿਆਸ ਮੈਚ 'ਚ ਚੰਗੀ ਖੇਡ ਵਿਖਾਈ। ਇਹ 3 ਦਿਨੀ ਅਭਿਆਸ ਮੈਚ ਡਰਾਅ ਰਿਹਾ। ਮੈਚ 'ਚ ਟੀਮ ਇੰਡੀਆ ਦੇ ਗੇਂਦਬਾਜ਼ ਅਤੇ ਬੱਲੇਬਾਜ਼ ਪ੍ਰਭਾਵਿਤ ਕਰਨ 'ਚ ਕਾਮਯਾਬ ਰਹੇ।
ਟੀਮ ਇੰਡੀਆ ਨੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਪ੍ਰੈਸੀਡੈਂਟਸ XI ਖਿਲਾਫ ਖੇਡੇ ਅਭਿਆਸ ਮੈਚ 'ਚ ਚੰਗੀ ਖੇਡ ਵਿਖਾਈ। ਇਹ 3 ਦਿਨੀ ਅਭਿਆਸ ਮੈਚ ਡਰਾਅ ਰਿਹਾ। ਮੈਚ 'ਚ ਟੀਮ ਇੰਡੀਆ ਦੇ ਗੇਂਦਬਾਜ਼ ਅਤੇ ਬੱਲੇਬਾਜ਼ ਪ੍ਰਭਾਵਿਤ ਕਰਨ 'ਚ ਕਾਮਯਾਬ ਰਹੇ।
ਇਸ ਮੈਚ 'ਚ ਭਾਰਤੀ ਗੇਂਦਬਾਜਾਂ ਨੇ WICB ਪ੍ਰੈਸੀਡੈਂਟਸ XI ਨੂੰ ਪਹਿਲੀ ਪਾਰੀ 'ਚ 180 ਰਨ 'ਤੇ ਢੇਰ ਕਰ ਦਿੱਤਾ। ਗੇਂਦਬਾਜ਼ੀ 'ਚ ਜਡੇਜਾ, ਅਸ਼ਵਿਨ ਅਤੇ ਮਿਸ਼ਰਾ ਹਿਟ ਸਾਬਿਤ ਹੋਏ।
ਜਡੇਜਾ ਅਤੇ ਅਸ਼ਵਿਨ ਨੇ 3-3 ਵਿਕਟ ਝਟਕੇ ਜਦਕਿ ਮਿਸ਼ਰਾ ਨੇ 2 ਵਿਕਟ ਹਾਸਿਲ ਕੀਤੇ। ਜਵਾਬ 'ਚ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ 3 ਬੱਲੇਬਾਜ਼ਾਂ ਨੇ ਅਰਧ-ਸੈਂਕੜੇ ਜੜੇ।
ਟੀਮ ਇੰਡੀਆ ਲਈ ਲੋਕੇਸ਼ ਰਾਹੁਲ ਨੇ 64, ਵਿਰਾਟ ਕੋਹਲੀ ਨੇ 51 ਅਤੇ ਰਵਿੰਦਰ ਜਡੇਜਾ ਨੇ 56 ਰਨ ਦਾ ਯੋਗਦਾਨ ਪਾਇਆ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 364 ਰਨ ਬਣਾਏ।
ਟੀਮ ਇੰਡੀਆ ਦੇ ਅਭਿਆਸ ਮੈਚਾਂ ਦਾ ਸਿਲਸਿਲਾ ਖਤਮ ਹੋ ਗਿਆ ਹੈ ਅਤੇ ਹੁਣ ਟੀਮ ਇੰਡੀਆ 21 ਜੁਲਾਈ ਤੋਂ ਵੈਸਟ ਇੰਡੀਜ਼ ਖਿਲਾਫ ਪਹਿਲਾ ਅਭਿਆਸ ਮੈਚ ਖੇਡਦੀ ਨਜਰ ਆਵੇਗੀ।
ਤੀਜੇ ਦਿਨ ਦਾ ਖੇਡ ਅਤੇ ਮੈਚ ਖਤਮ ਹੋਣ ਤਕ WICB ਪ੍ਰੈਸੀਡੈਂਟਸ XI ਨੇ 6 ਵਿਕਟ ਗਵਾ ਕੇ 223 ਰਨ ਬਣਾਏ। ਭਾਰਤ ਲਯੂਈ ਦੂਜੀ ਪਾਰੀ 'ਚ ਵੀ ਅਸ਼ਵਿਨ ਨੇ ਸਭ ਤੋਂ ਵੱਧ 3 ਵਿਕਟ ਹਾਸਿਲ ਕੀਤੇ।
ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ ਨੇ ਦੂਜੀ ਪਾਰੀ 'ਚ ਬਲੈਕਵੁਡ ਦੇ ਅਰਧ-ਸੈਂਕੜੇ ਦੇ ਆਸਰੇ ਭਾਰਤੀ ਗੇਂਦਬਾਜਾਂ ਨੂੰ ਕੁਝ ਪਰੇਸ਼ਾਨ ਜਰੂਰ ਕੀਤਾ।