ਬ੍ਰਿਟੇਨ ਦੇ ਸਰਵੇਖਣ 'ਚ ਮੋਦੀ ਤੇ ਅਮਿਤਾਭ ਨੂੰ ਮਿਲਿਆ ਇਹ ਸਥਾਨ

ਏਬੀਪੀ ਸਾਂਝਾ   |  26 Jul 2018 03:14 PM (IST)
1

ਵੈੱਬਸਾਈਟ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਚੀਨ ਦੇ ਸਟਾਰ ਜੈਕੀ ਚੈਨ, ਚੌਥੇ ਨੰਬਰ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਹਨ ਤੇ ਪੰਜਵੇਂ ਸਥਾਨ 'ਤੇ ਚੀਨੀ ਕਾਰੋਬਾਰੀ ਜੈਕ ਮਾ ਹਨ।

2

YouGov ਵੈੱਬਸਾਈਟ ਦੇ ਇਸ ਸਰਵੇਖਣ ਵਿੱਚ ਐਸ਼ਵਰਿਆ ਰਾਏ ਬੱਚਨ, ਪ੍ਰਿਅੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਨੂੰ ਕ੍ਰਮਵਾਰ 11ਵੇਂ, 12ਵੇਂ ਤੇ 13ਵੇਂ ਸਥਾਨ 'ਤੇ ਰੱਖਿਆ ਗਿਆ ਹੈ।

3

ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬਚਨ ਨੂੰ ਲਿਸਟ ਵਿੱਚ ਨੌਵੇਂ ਪਾਇਦਾਨ 'ਤੇ ਰੱਖਿਆ ਗਿਆ ਹੈ।

4

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਾਂ ਸੂਚੀ ਵਿੱਚ ਅੱਠਵੇਂ ਨੰਬਰ 'ਤੇ ਹੈ।

5

ਦੂਜੇ ਪਾਸੇ ਮੋਸਟ ਐਡਮਾਇਰਡ ਵੂਮੈਨ ਵਿੱਚ ਐਂਜਲੀਨਾ ਜੌਲੀ ਦਾ ਨਾਂ ਸਿਖਰ 'ਤੇ ਹੈ।

6

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਰਦਾਂ ਦੀ ਲਿਸਟ ਵਿੱਚ ਦੂਜਾ ਨੰਬਰ ਮਿਲਿਆ ਹੈ।

7

ਬ੍ਰਿਟੇਨ ਦੀ ਯੂ-ਜੀਓਵੀ ਵੈੱਬਸਾਈਟ ਨੇ ਹਾਲ ਹੀ ਵਿੱਚ 35 ਦੇਸ਼ਾਂ ਦੇ 37,000 ਲੋਕਾਂ ਰਾਹੀਂ ਇਹ ਸਰਵੇਖਣ ਕੀਤਾ ਹੈ। ਇਸ ਵਿੱਚ ਦੁਨੀਆ ਭਰ ਦੀਆਂ ਸ਼ਖ਼ਸੀਅਤਾਂ ਦੇ ਨਾਂ ਸ਼ਾਮਲ ਹਨ। ਇਸ ਸੂਚੀ ਵਿੱਚ ਭਾਰਤੀਆਂ ਨੂੰ ਥਾਂ ਮਿਲਿਆ ਹੈ। ਇਸ ਲਿਸਟ ਵਿੱਚ ਅਜਿਹੇ 20 ਔਰਤਾਂ ਤੇ 20 ਮਰਦਾਂ ਦੀ ਵੱਖੋ-ਵੱਖ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੀ ਸਭ ਤੋਂ ਵੱਧ ਸ਼ਲਾਘਾ ਕੀਤੀ ਗਈ ਹੈ। ਮਰਦਾਂ ਦੀ ਸੂਚੀ ਵਿੱਚ ਬਿੱਲ ਗੇਟਸ ਸਭ ਤੋਂ ਸਿਖਰ 'ਤੇ ਕਾਬਜ਼ ਹਨ।

  • ਹੋਮ
  • Photos
  • ਮਨੋਰੰਜਨ
  • ਬ੍ਰਿਟੇਨ ਦੇ ਸਰਵੇਖਣ 'ਚ ਮੋਦੀ ਤੇ ਅਮਿਤਾਭ ਨੂੰ ਮਿਲਿਆ ਇਹ ਸਥਾਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ