ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲੀਆਂ ਔਰਤਾਂ

ਪੈਰਾਲੰਪਿਕ ਖੇਡਾਂ ਵਿੱਚ ਪਹਿਲਾ ਮੈਡਲ ਜਿੱਤਣ ਵਾਲੀ ਭਾਰਤੀ ਮਹਿਲਾ ਦੀਪਾ ਮਲਿਕ।
ਰੀਓ ਓਲੰਪਿਕ ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਜਿਮਨਾਸਟ ਦੀਪ ਕਰਮਾਕਰ।
ਭਾਰਤੀ ਸੈਨਾ ਦੀ ਪਹਿਲੀ ਮਹਿਲਾ ਪੈਰਾਟ੍ਰਪਰ (ਏ.ਐਮ.ਸੀ) ਲੈਫਟੀਨੈਂਟ ਕਰਨਲ (ਸੇਵਾਮੁਕਤ) ਜੇ.ਫਰੀਦਾ ਰੇਹਾਨਾ 1964 ਵਿੱਚ ਭਾਰਤੀ ਸੈਨਾ ਚ ਸ਼ਾਮਲ ਹੋਈ ਸੀ।
ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਮਹਿਲਾ ਪੀ.ਟੀ. ਊਸ਼ਾ।
ਨਕਦ ਰਹਿਤ ਭੁਗਤਾਨ ਕੰਪਨੀ ਦੀ ਨੀਂਹ ਰੱਖਣ ਵਾਲੀ ਪਹਿਲੀ ਮਹਿਲਾ ਉਪਾਸਨਾ ਟਾਕੂ।
ਓਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪੀ.ਵੀ. ਸਿੰਧੂ।
ਮਹਿਲਾ ਟੈਨਿਸ ਸੰਘ ਡਬਲ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਕਬਜ਼ਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸਾਨੀਆ ਮਿਰਜ਼ਾ।
ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ।
ਮਾਸਟਰ ਸ਼ੈਫ ਇੰਡੀਆ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪੰਕਜ ਭਦੌਰੀਆ।
ਮਿਸ ਅਰਥ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਕੋਲ ਫਾਰੀਆ।
ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ।
ਪਹਿਲੀ ਮਹਿਲਾ ਭਾਰਤੀ ਕ੍ਰਿਕੇਟਰ ਮਿਤਾਲੀ ਰਾਜ ਜਿਸ ਨੇ 6,000 ਰਨ ਬਣਾਏ।
ਸਪੇਸ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਵਲਾ।
ਪਹਿਲੀ ਆਟੋ-ਰਿਕਸ਼ਾ ਚਾਲਕ ਸ਼ੀਲਾ ਦਾਵਰੇ-1988 ਵਿੱਚ ਰੂੜੀਵਾਦੀ ਸੋਚਾਂ ਨੂੰ ਪਿੱਛੇ ਛੱਡਦਿਆਂ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ।
ਕਾਨਸ ਵਿੱਚ ਜਿਊਰੀ ਮੈਂਬਰ ਬਣਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ।